ਓਟੋਪਸੀ ਰਿਪੋਰਟ ਵਿੱਚ ਦਿੱਲੀ ਹਿੰਸਾ ਦੌਰਾਨ ਆਈ ਬੀ ਅਧਿਕਾਰੀ ‘ਤੇ ਕੀਤੀ ਗਈ ਬੇਰਹਿਮੀ ਦਾ ਵੇਰਵਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਇੰਟੈਲੀਜੈਂਸ ਬਿਉਰੋ (ਆਈਬੀ) ਦੇ ਅਧਿਕਾਰੀ, ਜਿਸ ਦੀ ਲਾਸ਼ ਨੂੰ ਉੱਤਰ ਪੂਰਬੀ ਦਿੱਲੀ ਦੇ ਚੰਦ ਬਾਗ਼ ਵਿੱਚ ਇੱਕ ਨਾਲੇ ਵਿੱਚੋਂ ਬਾਹਰ ਕੱਢਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਇੰਟੈਲੀਜੈਂਸ ਬਿਉਰੋ (ਆਈਬੀ) ਦੇ ਅਧਿਕਾਰੀ, ਜਿਸ ਦੀ ਲਾਸ਼ ਨੂੰ ਉੱਤਰ ਪੂਰਬੀ ਦਿੱਲੀ ਦੇ ਚੰਦ ਬਾਗ਼ ਵਿੱਚ ਇੱਕ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ ਸੀ, ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ਼ ਕੀਤਾ ਗਿਆ, ਜੋ ਕਿ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ।ਇਕ ਜਾਣਕਾਰੀ ਅਨੁਸਾਰ, ਪੋਸਟਮਾਰਟਮ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ, ਅੰਕਿਤ ਸ਼ਰਮਾ ਦੇ ਸਰੀਰ ‘ਤੇ ਕਈ ਪਾੜ… ਡੂੰਘੇ ਕੱਟ … ਤਿੱਖੀ ਧਾਰੀ ਚੀਜ਼ਾਂ ਨਾਲ ਹਮਲਾ ਕੀਤਾ ਗਿਆ ਸੀ।

ਅੰਕਿਤ ਸ਼ਰਮਾ ਸਾਲ 2017 ਤੋਂ ਆਈ ਬੀ ਨਾਲ ਸੁਰੱਖਿਆ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਉਹ ਉੱਤਰ ਪੂਰਬੀ ਦਿੱਲੀ ਦੇ ਚਾਂਦ ਬਾਗ ਵਿੱਚ ਰਹਿੰਦਾ ਸੀ ਅਤੇ ਮੰਗਲਵਾਰ ਨੂੰ ਇਲਾਕੇ ਵਿੱਚ ਵਾਪਰ ਰਹੇ ਦੰਗਿਆ ਨੂੰ ਵੇਖਣ ਗਿਆ ਸੀ – ਹਿੰਸਾ ਦਾ ਸਭ ਤੋਂ ਭੈੜਾ ਦਿਨ – ਅਤੇ ਕਦੇ ਵਾਪਸ ਨਹੀਂ ਆਇਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਅੱਠ ਘੰਟੇ ਅੰਕਿਤ ਸ਼ਰਮਾ ਦੀ ਭਾਲ ਕੀਤੀ ਅਤੇ ਆਖਰਕਾਰ ਸਵੇਰੇ ਪਤਾ ਲੱਗਿਆ ਕਿ, ਉਸਦੀ ਲਾਸ਼ ਨਾਲੇ ਤੋਂ ਮਿਲੀ ਹੈ।

ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਤਾਹਿਰ ਹੁਸੈਨ ਖਿਲਾਫ਼ ਅੰਕਿਤ ਸ਼ਰਮਾ ਦੇ ਪਰਿਵਾਰ ਦੁਆਰਾ ਐਫਆਈਆਰ ਦਰਜ ਕਰਾਈ ਗਆ। ਜਾਣਕਾਰੀ ਦਿੰਦਿਆਂ ਅੰਕਿਤ ਸ਼ਰਮਾ ਦੇ ਭਰਾ ਅੰਕੁਰ ਨੇ ਕਿਹਾ ਕਿ, ਭੀੜ ਨੇ ਨੌਜਵਾਨ ਨੂੰ ਫੜ ਲਿਆ ਅਤੇ ਉਸ ਨੂੰ ਤਾਹਿਰ ਹੁਸੈਨ ਦੀ ਮਾਲਕੀ ਵਾਲੀ ਇਮਾਰਤ ਦੇ ਅੰਦਰ ਘਸੀਟ ਲਿਆ। ਉਸਦੇ ਪਰਿਵਾਰ ਨੇ ਕਿਹਾ ਕਿ, ਭੀੜ ਨੇ ਉਸਨੂੰ ਮਾਰ ਦਿੱਤਾ ਸੀ। ਸਥਾਨਕ ਲੋਕਾਂ ਨੇ ਵੀ ਦੋਸ਼ ਲਾਇਆ ਕਿ, ਹੁਸੈਨ ਅੰਕਿਤ ਸ਼ਰਮਾ ਨੂੰ ਮਾਰਨ ਲਈ ਭੀੜ ਨੂੰ ਭੜਕਾਉਣ ਲਈ ਜ਼ਿੰਮੇਵਾਰ ਸੀ।

ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾੜੀ ਨੇ ਸ਼ੁੱਕਰਵਾਰ ਨੂੰ‘ ਆਪ ’ਨੂੰ ਨਿਸ਼ਾਨਾ ਬਣਾਉਂਦਿਆਂ ਹਿੰਦੀ ਵਿੱਚ ਟਵੀਟ ਕੀਤਾ ਕਿ “ਦੋਹਰੀ ਸਜ਼ਾ ਦਾ ਅਰਥ ਹੈ ਕਿ, ਹੁਣ ਤਾਹਿਰ ਹੁਸੈਨ ਅਤੇ ਉਸ ਦੇ ਬੌਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ … ਇਸ ਕੇਸ ਦੇ ਦੋਸ਼ੀ ਅਤੇ ਸਾਜ਼ਿਸ਼ ਰਚਣ ਵਾਲਿਆਂ ਨੂੰ ਨਿਰਧਾਰਤ ਸਮੇਂ ਦੀ ਫਰੇਮ ਵਿੱਚ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ … ਇੱਕ ਆਈ ਬੀ ਅਧਿਕਾਰੀ ਨੂੰ ਚਾਕੂ ਨਾਲ 400 ਵਾਰ ਜ਼ਖਮੀ ਕਰਨਾ? ਧਾਰਮਿਕ ਅਸਹਿਣਸ਼ੀਲਤਾ ਨੇ ਤੁਹਾਨੂੰ ਏਨਾ ਨੀਵਾਂ ਬਣਾਇਆ ਹੈ।

‘ਆਪ’ ਨੇ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਹੁਸੈਨ ਨੂੰ ਮੁਅੱਤਲ ਕਰ ਦਿੱਤਾ ਹੈ। ਪਾਰਟੀ ਦੇ ਸੋਸ਼ਲ ਮੀਡੀਆ ਦੇ ਮੁਖੀ ਅੰਕਿਤ ਲਾਲ ਅਤੇ ਓਖਲਾ ਦੇ ਵਿਧਾਇਕ ਅਮਾਨਤੁੱਲਾ ਖਾਨ ਨੇ ਹਾਲਾਂਕਿ ਹੁਸੈਨ ਦਾ ਬਚਾਅ ਕੀਤਾ ਹੈ। ਹਾਲਾਂਕਿ ਅੰਕਿਤ ਲਾਲ ਨੇ ਕਿਹਾ ਕਿ, ਘਟਨਾ ਸਮੇਂ ਹੁਸੈਨ ਘਰ ਨਹੀਂ ਸੀ, ਅਮਾਨਤੁੱਲਾ ਖਾਨ ਨੇ ਟਵਿੱਟਰ ‘ਤੇ ਦੋਸ਼ ਲਾਇਆ ਕਿ, ਇਹ ਭਾਜਪਾ ਵੱਲੋਂ ‘ਆਪ’ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।

ਖ਼ਬਰ ਏਜੰਸੀਆਂ ਨੇ ਦੱਸਿਆ ਕਿ, ਚੰਦ ਬਾਗ਼ ਵਿੱਚ ਹੁਸੈਨ ਦੇ ਘਰ ‘ਚ ਅਜੇ ਵੀ ਕਈ ਪੈਟਰੋਲ ਬੰਬ ਦੀਆਂ ਬੋਤਲਾਂ, ਤੇਜ਼ਾਬ ਪਾਉਚਾਂ ਅਤੇ ਪੱਥਰ ਘਰ ਦੀ ਛੱਤ ‘ਤੇ ਖਿੰਡੇ ਹੋਏ ਹਨ। ਪੱਛਮੀ ਉੱਤਰ ਪ੍ਰਦੇਸ਼ ਦੇ ਮੁਫੱਰਨਗਰ ਵਿੱਚ ਵੀਰਵਾਰ ਨੂੰ ਅੰਕਿਤ ਸ਼ਰਮਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਸਦੇ ਜੱਦੀ ਪਿੰਡ ਵਿੱਚ ਅਧਿਕਾਰੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਜ਼ਾਰਾਂ ਲੋਕ ਇਕੱਠੇ ਹੋਏ। ਅੰਕਿਤ ਸ਼ਰਮਾ ਦੇ ਅੰਤਮ ਸੰਸਕਾਰ ‘ਚ ਸ਼ਾਮਲ ਹੋਏ ਕੇਂਦਰੀ ਮੰਤਰੀ ਸੰਜੀਵ ਬਾਲਯਾਨ ਨੇ ਕਿਹਾ, “ ਦੋਸ਼ੀ ਕਿਸੇ ਵੀ ਧਿਰ ਦਾ ਕਿਉਂ ਨਾ ਹੋਵੇ, ਦਿੱਲੀ ਹਿੰਸਾ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।”

ਦਿੱਲੀ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਸਮੇਤ ਘੱਟੋ ਘੱਟ 38 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਐਤਵਾਰ ਨੂੰ ਸ਼ੁਰੂ ਹੋਈ ਅਤੇ ਸੋਮਵਾਰ ਨੂੰ ਵਧਦੀ ਹੋਈ ਦਿੱਲੀ ਹਿੰਸਾ ਵਿੱਚ 300 ਤੋਂ ਵੱਧ ਜ਼ਖਮੀ ਹੋ ਗਏ। ਨਵੇਂ ਬਣਾਏ ਗਏ ਨਾਗਰਿਕਤਾ ਸੋਧ ਐਕਟ (ਸੀਏਏ) ਨੂੰ ਲੈ ਕੇ ਦੋ ਵਿਰੋਧੀ ਧੜਿਆਂ ਵਿਚਾਲੇ ਝੜਪਾਂ ਹੋਣ ਤੋਂ ਬਾਅਦ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੈ।

Leave a Reply

Your email address will not be published. Required fields are marked *