ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਤੜਕਸਾਰ ਤੋਂ ਪਈ ਧੁੰਦ ਦੇ ਕਾਰਨ ਸੜ੍ਹਕਾਂ ਤੇ ਵਾਹਨਾਂ ਦੀ ਰਫਤਾਰ ਕਾਫੀ ਘੱਟ ਦਿਖੀ। ਦਸ ਦਈਏ ਕਿ ਸੂਬੇ ’ਚ ਪਾਰਾ 9 ਡਿਗਰੀ ਤੋਂ ਵੀ ਥੱਲੇ ਪਹੁੰਚਿਆ ਹੋਇਆ ਹੈ ਜਿਸ ਕਾਰਨ ਲੋਕ ਘਰ ਚ ਕੈਦ ਹੋਏ ਪਏ ਹਨ। ਦੂਜੇ ਪਾਸੇ ਸੰਘਣੀ ਧੁੰਦ ਦੇ ਕਾਰਨ ਰਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਸਕੂਲੀ ਬੱਚਿਆ ਤੇ ਬਜ਼ੁਰਗਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਹੈ।
ਸਵੇਰ ਦੇ ਸਮੇਂ ਸੰਘਣੀ ਧੁੰਦ ਦੇ ਕਾਰਨ ਲੋਕ ਵਾਹਨਾਂ ਦੀ ਲਾਈਟਾਂ ਨੂੰ ਜਗਾ ਕੇ ਸਫਰ ਕਰ ਰਹੇ ਹਨ। ਲਗਾਤਾਰ ਵਧ ਰਹੀ ਠੰਡ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਠੰਡ ਚ ਹੋਰ ਵੀ ਜਿਆਦਾ ਵਾਧਾ ਹੋਵੇਗਾ।
ਨਾਲ ਹੀ ਮੌਸਮ ਵਿਭਾਗ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਹਾੜੀ ਖੇਤਰ ਹਿਮਾਚਲ ਪ੍ਰਦੇਸ਼, ਉਤਰਾਖੰਡ, ਕਸ਼ਮੀਰ ਵਿੱਚ ਨਿਰੰਤਰ ਬਰਫਬਾਰੀ ਕਾਰਨ ਉੱਥੋਂ ਆਉਣ ਵਾਲੀਆਂ ਹਵਾਵਾਂ ਸਿੱਧੇ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਦਿੱਲੀ ਸਮੇਤ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਆ ਰਹੀਆਂ ਹਨ। ਜਿਸ ਕਾਰਨ ਤਾਪਮਾਨ ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।




