ਪੰਜਾਬ ‘ਚ ਡੇਂਗੂ ਦਾ ਕਹਿਰ, 20 ਹਜ਼ਾਰ ਤੋਂ ਵਧੇ ਮਾਮਲੇ ਤੇ 70 ਲੋਕਾਂ ਨੇ ਗੁਆਈ ਜਾਨ

ਚੰਡੀਗੜ੍ਹ- ਪੰਜਾਬ ਵਿੱਚ ਡੇਂਗੂ ਨੇ ਹਾਹਾਕਾਰ ਮਚਾ ਦਿੱਤੀ ਹੈ। ਤਾਜਾ ਅੰਕੜਿਆਂ ਨੇ ਸਿਹਤ ਮਹਿਕਮੇ ਦੇ ਹੋਸ਼ ਉਡਾ ਦਿੱਤੇ ਹਨ। ਇਸ ਸਾਲ ਡੇਂਗੂ ਨੇ ਪਿਛਲੇ ਸਾਰੇ…

ਚੰਡੀਗੜ੍ਹ- ਪੰਜਾਬ ਵਿੱਚ ਡੇਂਗੂ ਨੇ ਹਾਹਾਕਾਰ ਮਚਾ ਦਿੱਤੀ ਹੈ। ਤਾਜਾ ਅੰਕੜਿਆਂ ਨੇ ਸਿਹਤ ਮਹਿਕਮੇ ਦੇ ਹੋਸ਼ ਉਡਾ ਦਿੱਤੇ ਹਨ। ਇਸ ਸਾਲ ਡੇਂਗੂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਭਾਵੇਂ ਕਿ ਅਣਅਧਿਕਾਰਤ ਤੌਰ ’ਤੇ ਅੰਕੜੇ ਕਿਤੇ ਜ਼ਿਆਦਾ ਹਨ, ਪਰ ਜੇਕਰ ਸਰਕਾਰੀ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਇਸ ਵੇਲੇ ਪੰਜਾਬ ਭਰ ਵਿੱਚ 20 ਹਜ਼ਾਰ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ ਤੇ 70 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।

Also Read: ਬਸਪਾ ਸੁਪਰੀਮੋ ਮਾਇਆਵਤੀ ਦੀ ਮਾਤਾ ਦਾ ਹੋਇਆ ਦੇਹਾਂਤ, ਮਿਲਣ ਪਹੁੰਚੀ ਪ੍ਰਿਅੰਕਾ ਗਾਂਧੀ

ਇਸ ਸਾਲ ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਦੇ ਤਿੰਨ ਹਜ਼ਾਰ ਕੇਸ ਮਿਲੇ ਹਨ ਤੇ 36 ਵਿਅਕਤੀਆਂ ਦੀ ਮੌਤ ਹੋਈ ਹੈ। ਦੂਜੇ ਨੰਬਰ ’ਤੇ ਬਠਿੰਡਾ ਹੈ, ਜਿਥੇ 2,200 ਕੇਸ ਸਾਹਮਣੇ ਆਏ ਤੇ ਪੰਜ ਵਿਅਕਤੀਆਂ ਨੇ ਦਮ ਤੋੜ ਦਿੱਤਾ। ਉਧਰ, ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਪੱਬਾਂ ਭਾਰ ਹੈ। ਅਧਿਕਾਰੀਆਂ ਅਨੁਸਾਰ ਹੁਣ ਤੱਕ ਪੰਜਾਬ ਵਿਚ 16.50 ਲੱਖ ਘਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ।

Also Read: ਮਾਂ ਦੀ ਮੌਤ ਤੋਂ ਬਾਅਦ ਬੱਚੀ ਨੇ ਲਿਆ ਜਨਮ, ਡਾਕਟਰਾਂ ਤੋਂ ਮਿਲਿਆ ‘ਜੀਵਨ ਦਾਨ’

ਦੱਸ ਦਈਏ ਕਿ ਮੱਛਰ ਦੇ ਕੱਟਣ ਨਾਲ ਡੇਂਗੂ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ। ਅੱਜਕੱਲ੍ਹ ਕੋਇਲ ਤੇ ਹੋਰ ਮੱਛਰ ਭਜਾਉਣ ਵਾਲੇ ਤਰਲ ਰੀਫਿਲ ਵੀ ਮੱਛਰਾਂ ‘ਤੇ ਕੰਮ ਨਹੀਂ ਕਰਦੇ। ਇਨ੍ਹਾਂ ਤਰੀਕਿਆਂ ਨਾਲ ਕੁਝ ਸਮੇਂ ਲਈ ਹੀ ਰਾਹਤ ਮਿਲਦੀ ਹੈ, ਜਿਵੇਂ ਹੀ ਇਨ੍ਹਾਂ ਦਾ ਅਸਰ ਘੱਟ ਹੁੰਦਾ ਹੈ ਤਾਂ ਮੱਛਰ ਕੱਟਣਾ ਸ਼ੁਰੂ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਮੱਛਰਾਂ ਨੂੰ ਭਜਾਉਣ ਲਈ ਪ੍ਰਭਾਵਸ਼ਾਲੀ ਘਰੇਲੂ ਉਪਾਅ ਅਪਣਾ ਸਕਦੇ ਹੋ। ਮੱਛਰਾਂ ਨੂੰ ਭਜਾਉਣ ਲਈ ਕਈ ਅਜਿਹੀਆਂ ਕੁਦਰਤੀ ਚੀਜ਼ਾਂ ਹਨ ਜੋ ਤੁਹਾਨੂੰ ਆਰਾਮਦਾਇਕ ਨੀਂਦ ਦੇ ਸਕਦੀਆਂ ਹਨ। 

Also Read: ਨੇਪਾਲ ‘ਚ ਵਾਪਰਿਆ ਦਰਦਨਾਕ ਹਾਦਸਾ, 4 ਭਾਰਤੀਆਂ ਦੀ ਮੌਤ

Leave a Reply

Your email address will not be published. Required fields are marked *