ਅੰਮ੍ਰਿਤਸਰ: ਅੰਮ੍ਰਿਤਸਰ ਦੀ ਜੀ.ਟੀ. ਰੋਡ ‘ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਚਲਦੀ ਬੱਸ ਦੀ ਛੱਤ ‘ਤੇ ਕਰੀਬ 30 ਤੋਂ 35 ਲੋਕ ਬੈਠ ਕੇ ਖ਼ਤਰਨਾਕ ਸਫ਼ਰ ਕਰਦੇ ਨਜ਼ਰ ਆਏ। ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਕੀਤਾ ਜਾ ਰਿਹਾ ਇਹ ਸਫ਼ਰ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਬੱਸ 15 ਅਗਸਤ ਦੇ ਮੌਕੇ ‘ਤੇ ਲੋਕਾਂ ਨੂੰ ਲੈ ਕੇ ਵਾਘਾ ਬਾਰਡਰ ਗਈ ਸੀ ਅਤੇ ਉੱਥੋਂ ਵਾਪਸ ਅੰਮ੍ਰਿਤਸਰ ਵੱਲ ਪਰਤ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਰਸਤੇ ਵਿੱਚ ਕਰੀਬ ਪੰਜ ਵੱਖ-ਵੱਖ ਥਾਵਾਂ ‘ਤੇ ਪੁਲਿਸ ਦੇ ਨਾਕੇ ਲੱਗੇ ਹੋਏ ਸਨ, ਪਰ ਕਿਸੇ ਵੀ ਨਾਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਬੱਸ ਨੂੰ ਰੋਕ ਕੇ ਇਹ ਪੁੱਛਗਿੱਛ ਕਰਨ ਦੀ ਜ਼ਰੂਹਤ ਨਹੀਂ ਸਮਝੀ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਛੱਤ ‘ਤੇ ਬੈਠ ਕੇ ਗ਼ੈਰ-ਕਾਨੂੰਨੀ ਢنگ ਨਾਲ ਸਫ਼ਰ ਕਿਉਂ ਕਰ ਰਹੇ ਹਨ। ਸਾਹਮਣੇ ਆਈ ਵੀਡੀਓ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨਾਕਿਆਂ ਦੇ ਬਾਵਜੂਦ ਬੱਸ ਬੇਖ਼ੌਫ਼ ਅੱਗੇ ਲੰਘਦੀ ਗਈ।
ਕਾਬਿਲੇਗੌਰ ਹੈ ਕਿ ਅੰਮ੍ਰਿਤਸਰ ਵਿੱਚ ਪਹਿਲਾਂ ਵੀ ਬੱਸਾਂ ਦੀ ਛੱਤਾਂ ‘ਤੇ ਸਫ਼ਰ ਕਰਨ ਕਾਰਨ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ। ਬੀਤੇ ਸਾਲ 2025 ਦੌਰਾਨ ਇੱਕ ਬੱਸ ਬੀ.ਆਰ.ਟੀ.ਐੱਸ. (BRTS) ਲਾਈਨ ਵਿੱਚੋਂ ਲੰਘ ਰਹੀ ਸੀ, ਜਿਸ ਦੌਰਾਨ ਛੱਤ ‘ਤੇ ਬੈਠੇ ਯਾਤਰੀ ਬੀ.ਆਰ.ਟੀ.ਐੱਸ. ਦੇ ਸ਼ੈੱਡ ਨਾਲ ਟਕਰਾ ਗਏ ਸਨ ਅਤੇ ਇਸ ਭਿਆਨਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ ਜੇਕਰ ਪ੍ਰਸ਼ਾਸਨ ਇਸ ਪ੍ਰਤੀ ਸਖ਼ਤ ਨਹੀਂ ਹੁੰਦਾ, ਤਾਂ ਇਹ ਸਿੱਧੇ ਤੌਰ ‘ਤੇ ਯਾਤਰੀਆਂ ਦੀ ਜਾਨ ਨਾਲ ਖਿਲਵਾੜ ਹੈ। ਇਸ ਘਟਨਾ ਨੇ ਟਰੈਫਿਕ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮਾਨਸਾ ਦੇ ਸੀ.ਐੱਚ.ਸੀ. ਨੂੰ ਟਰੋਮਾ ਸੈਂਟਰ ਬਣਾਉਣ ਲਈ ਉੱਠੀ ਮੰਗ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀਤਾ ਵੱਡਾ ਐਲਾਨ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



