ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੌਂਸਲਰ ਤਾਹਿਰ ਹੁਸੈਨ ਉੱਤੇ ਦਿੱਲੀ ਦੇ ਕਰਾਵਲ ਨਗਰ ਵਿੱਚ ਹਿੰਸਾ ਫੈਲਾਉਂਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੋਸ਼ ਦੇ ਬਾਅਦ, ਤਾਹਿਰ ਹੁਸੈਨ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਦੱਸ ਦਈਏ ਤਾਹਿਰ ਖ਼ਿਲਾਫ਼ ਕਤਲ਼ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਾਹਿਰ ਹੁਸੈਨ ਖ਼ਿਲਾਫ਼ ਦਿਆਲਪੁਰ ਥਾਣੇ ਵਿੱਚ ਧਾਰਾ 302 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਹੁਣ ਆਮ ਆਦਮੀ ਪਾਰਟੀ ਨੇ ਆਪਣੇ ਕੌਂਸਲਰ ਤਾਹਿਰ ਹੁਸੈਨ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਤਾਹਿਰ ‘ਤੇ ਹਿੰਸਾ ਭੜਕਾਉਣ ਦਾ ਦੋਸ਼ ਸੀ। ਦੱਸਿਆ ਜਾ ਰਿਹਾ ਹੈ ਕਿ, ਬਦਮਾਸ਼ਾਂ ਨੇ ਉਸ ਦੇ ਘਰ ਤੋਂ ਹੀ ਹਿੰਸਾ ਭੜਕਾਉਂਣ ਅਤੇ ਕਈ ਵਿਅਕਤੀਆਂ ਦੀ ਜਾਨ ਲਈ ਹੈ। ਜਦੋਂ ਦਬਾਅ ਵਧਿਆ ਤਾਂ ਪਾਰਟੀ ਨੇ ਕਾਰਵਾਈ ਕੀਤੀ ਅਤੇ ਪੁਲਿਸ ਨੇ ਅੰਕਿਤ ਸ਼ਰਮਾ ਦੀ ਹੱਤਿਆ ਦੀ ਐਫਆਈਆਰ ਵੀ ਦਰਜ ਕਰ ਲਈ ਹੈ। ਸਵਾਲ ਇਹ ਹੈ ਕਿ, ਕੀ ਪੁਲਿਸ ਤਾਹਿਰ ਹੁਸੈਨ ਨੂੰ ਵੀ ਗ੍ਰਿਫਤਾਰ ਕਰੇਗੀ।
ਪੁਲਿਸ ਨੇ ਕੀਤਾ ਮਾਮਲਾ ਦਰਜ
ਜਦੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਦੇ ਘਰ ਵਿੱਚੋਂ ਪੱਥਰਬਾਜ਼ੀ, ਪੈਟਰੋਲ ਬੰਬ ਸੁੱਟਣ ਅਤੇ ਦਰਜਨਾਂ ਜਿੰਦਾ ਬੰਬ ਦੀ ਤਸਵੀਰਾਂ ਵਾਇਰਲ ਹੋਈ ਤਾਂ ਉੱਥੇ ਦੇ ਖੇਤਰ ‘ਚ ਹਲਚਲ ਮਚ ਗਈ। ਸ਼ੁਰੂ ਵਿਚ ‘ਆਪ’ ਨੇਤਾ ਨੇ ਦੋਸ਼ਾਂ ਨੂੰ ਨਕਾਰਦਿਆਂ ਆਪਣੇ ਆਪ ਨੂੰ ਤਸ਼ੱਦਦ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਨਾ ਸਿਰਫ਼ ਪੁਲੀਸ ਨੇ ਤਾਹਿਰ ਹੁਸੈਨ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਬਲਕਿ ‘ਆਪ’ ਨੇ ਤਾਹਿਰ ਹੁਸੈਨ ਨੂੰ ਮੁਅੱਤਲ ਵੀ ਕਰ ਦਿੱਤਾ ਹੈ।
ਤਾਹਿਰ ਹੁਸੈਨ ਦੀ ਫੈਕਟਰੀ ‘ਤੇ ਲੱਗਿਆ ਤਾਲਾ
ਖੁਫੀਆ ਬਿਉਰੋ (ਆਈ ਬੀ) ਦੇ ਇੱਕ ਨੌਜਵਾਨ ਅਧਿਕਾਰੀ ਅੰਕਿਤ ਸ਼ਰਮਾ ਦੇ ਪਿਤਾ ਦੀ ਸ਼ਿਕਾਇਤ ‘ਤੇ, ਦਿੱਲੀ ਪੁਲਿਸ ਨੇ ਤਾਹਿਰ ਹੁਸੈਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ ਅਤੇ ਕਤਲ਼ ਦੇ ਦੋਸ਼ ਵਿੱਚ ਆਈਪੀਸੀ ਦੀ ਧਾਰਾ 302, 201, 365, 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਾਇਰਲ ਹੋਈ ਵੀਡੀਓ ਵਿੱਚ ਬਦਮਾਸ਼ਾਂ ਦੇ ਨਾਲ ਵੇਖੇ ਗਏ ਤਾਹਿਰ ਹੁਸੈਨ ਦੀ ਪਹਿਲਾਂ ਫੈਕਟਰੀ ਸੀਲ ਕਰ ਦਿੱਤੀ ਗਈ ਸੀ, ਕੁਝ ਹੀ ਘੰਟਿਆਂ ਵਿੱਚ ਕਤਲ਼ ਦਾ ਕੇਸ ਦਰਜ ਕੀਤਾ ਗਿਆ ਅਤੇ ਬਾਅਦ ਵਿੱਚ ਜਾਂਚ ਪੂਰੀ ਹੋਣ ਤੱਕ ‘ਆਪ’ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ।
ਕਬਜੇ ‘ਚ ਚਾਰ ਮੰਜਿਲਾ ਇਮਾਰਤ ਵੀ ਜਬਤ
ਪੁਲਿਸ ਨੇ ਉੱਤਰ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਖਜੂਰੀ ਖਾਸ ਵਿੱਚ ਤਾਹਿਰ ਹੁਸੈਨ ਦੀ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਖਜੂਰੀ ਖਾਸ ਦੇ ਖੇਤਰ ਵਿੱਚ, ਜਿੱਥੇ ਤਾਹਿਰ ਖਾਨ ਦੀ 4 ਮੰਜ਼ਿਲਾ ਇਮਾਰਤ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਉਸ ਇਮਾਰਤ ਦੀ ਹਰ ਮੰਜ਼ਿਲ ਤਬਾਹੀ, ਬਰਬਾਦੀ ਅਤੇ ਹੰਗਾਮੇ ਨਾਲ ਭਰੀ ਹੋਈ ਹੈ। ਕਿਤੇ ਪੈਟਰੋਲ ਦਿਖਾਉਣ ਲਈ ਪੈਟਰੋਲ ਬੰਬ, ਕਿਤੇ ਪੱਥਰ ਦੇ ਟੁਕੜੇ, ਕਈ ਐਸਿਡ ਦੇ ਪਾਉਚ ਮਿਲੇ ਹਨ।
ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ- ਕੇਜਰੀਵਾਲ
ਤਾਹਿਰ ਹੁਸੈਨ ‘ਤੇ ਵੱਧ ਰਹੇ ਦਬਾਅ ਦਾ ਅਸਰ ਆਮ ਆਦਮੀ ਪਾਰਟੀ ਵਿਚ ਵੀ ਝਲਕਦਾ ਸੀ। ਜਦੋਂ ਹਿੰਸਾ ਵਿੱਚ ਤਾਹਿਰ ਦੀ ਸ਼ਮੂਲੀਅਤ ਦਾ ਸੰਕੇਤ ਦਿੰਦੀ ਵੀਡੀਓ ਵਾਇਰਲ ਹੋਈ ਤਾਂ ਸੀਐਮ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ, ਜੇ ਮੇਰੀ ਪਾਰਟੀ ਦਾ ਨੇਤਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਡਬਲ ਸਜਾ ਦਿੱਤੀ ਜਾਣੀ ਚਾਹੀਦੀ ਹੈ। ਰਾਸ਼ਟਰੀ ਸੁਰੱਖਿਆ ਦੇ ਮੁੱਦੇ ‘ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ, ਸਖਤ ਕਾਰਵਾਈ ਹੋਣੀ ਚਾਹੀਦੀ ਹੈ।
देश की सुरक्षा के साथ कोई राजनीति नहीं होनी चाहिए। दंगा भड़काने में जो भी दोषी पाया जाए उसे सख्त सज़ा दो। pic.twitter.com/Cnr5qffrXb
— Arvind Kejriwal (@ArvindKejriwal) February 27, 2020
ਤਾਹਿਰ ਨੇ ਦੋਸ਼ਾਂ ਨੂੰ ਦੱਸਿਆ ਝੂਠ
ਕੌਂਸਲਰ ਤਾਹਿਰ ਹੁਸੈਨ ਨੇ ਹਾਲਾਂਕਿ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ, ਮੈਂ ਅੰਕਿਤ ਦੀ ਮੌਤ ਤੋਂ ਦੁਖੀ ਹਾਂ। ਮੈਂ ਅੰਕਿਤ ਦੇ ਪਰਿਵਾਰ ਨਾਲ ਹਾਂ। ਦੰਗੇਬਾਜ਼ ਕਿਸੇ ਨਾਲ ਸਬੰਧਤ ਨਹੀਂ ਹੁੰਦੇ। ਮੈਨੂੰ ਨਹੀਂ ਪਤਾ ਕਿ, ਮੇਰੇ ਘਰ ਦੀ ਛੱਤ ਤੋਂ ਪੈਟਰੋਲ ਬੰਬ ਅਤੇ ਪੱਥਰ ਕੌਣ ਸੁੱਟ ਰਿਹਾ ਸੀ। ਮੈਨੂੰ ਫਸਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਅਦ ਵਿੱਚ ਪੁਲਿਸ ਵੀ ਉੱਥੇ ਪਹੁੰਚ ਗਈ। ਬੁੱਧਵਾਰ ਸ਼ਾਮ ਚਾਰ ਵਜੇ ਤੱਕ ਪੁਲਿਸ ਦੀ ਮੌਜੂਦਗੀ ਸੀ, ਜਿਸ ਤੋਂ ਬਾਅਦ ਮੈਨੂੰ ਜਾਣਕਾਰੀ ਮਿਲੀ ਕਿ ਪੁਲਿਸ ਫੋਰਸ ਹੁਣ ਘਟਦੀ ਜਾ ਰਹੀ ਹੈ।





