ਸ਼ਾਹੀਨ ਬਾਗ ‘ਚ ਮੁੜ ਤੋਂ ਧਰਨਾ ਸ਼ੁਰੂ ਹੋਣ ਦਾ ਇਨਪੁੱਟ ਮਿਲਣ ਮਗਰੋ ਦਿੱਲੀ ਪੁਲਿਸ ਦੀ ਉੱਡੀ ਨੀਂਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਲਾਕਡਾਊਨ ਖਤਮ ਹੋਣ ਤੇ ਆਨਲਾਕ 1 ਦੀ ਸ਼ੁਰੂਆਤ ਤੋਂ ਬਾਅਦ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਲਾਕਡਾਊਨ ਖਤਮ ਹੋਣ ਤੇ ਆਨਲਾਕ 1 ਦੀ ਸ਼ੁਰੂਆਤ ਤੋਂ ਬਾਅਦ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ ਧਰਨਾ ਪ੍ਰਦਰਸ਼ਨ ਮੁੜ ਤੋਂ ਸ਼ੁਰੂ ਹੋ ਸਕਦਾ ਹੈ, ਅਜਿਹੀ ਇਨਪੁੱਟ ਦਿੱਲੀ ਪੁਲਿਸ ਨੂੰ ਮਿਲੀ ਹੈ ਜਿਸ ਤੋਂ ਬਾਅਦ ਪੁਰਾਣੇ ਧਰਨਾਸਥਾਨ ਉੱਤੇ ਵੱਡੀ ਮਾਤਰਾ ਵਿਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

दिल्ली में CAA-NRC के खिलाफ फिर शुरू हो सकता है प्रदर्शन, सोशल मीडिया के जरिये बन रहा प्लान; पुलिस भी सतर्क

ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਐਨਆਰਸੀ ਅਤੇ ਸੀਏਏ ਵਿਰੁੱਧ ਪ੍ਰਦਰਸ਼ਨ ਲਈ ਸਮੱਰਥਨ ਜਟਾਉਣ ਵਾਸਤੇ ਸੋਸ਼ਲ ਮੀਡੀਆ ਅਤੇ ਵਟਸਐਪ ਗਰੁੱਪਾਂ ਉੱਤੇ ਮੈਸੇਜ ਭੇਜੇ ਜਾ ਰਹੇ ਹਨ ਤੇ ਲਾਕਾਡਾਊਨ ਹੱਟ ਜਾਣ ਕਰਕੇ ਧਰਨਾ ਮੁੜ ਤੋਂ ਸ਼ੁਰੂ ਕੀਤਾ ਦਾ ਸਕਦਾ ਹੈ ਜਿਸ ਤੋਂ ਬਾਅਦ ਅੱਜ ਬੁੱਧਵਾਰ ਸਵੇਰੇ ਨੂੰ ਹੀ ਦਿੱਲੀ ਪੁਲਿਸ ਹਰਕਤ ਵਿਚ ਆ ਗਈ। ਪੁਲਿਸ ਨੇ  ਦੱਖਣੀ ਦਿੱਲੀ ਦੇ ਸ਼ਾਹੀਨ ਬਾਗ ਤੇ ਜਾਮੀਆ ਇਲਾਕੇ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨ ਦੇ ਨਾਲ ਉੱਤਰ ਪੂਰਬੀ ਦਿੱਲੀ ਦੇ ਜਾਫਰਾਬਾਦ ਖੇਤਰ ਵਿਚ ਵੀ ਸੁਰੱਖਿਆ ਨੂੰ ਵਧਾ ਦਿੱਤਾ ਹੈ। ਰਿਪੋਰਟਾਂ ਮੁਤਾਬਕ ਸ਼ਾਹੀਨ ਬਾਗ ਇਲਾਕੇ ਵਿਚ ਲਗਭਗ 100 ਪੁਲਿਸ ਕਰਮੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਪਿਛਲੇ ਕੁੱਝ ਦਿਨਾਂ ਤੋਂ ਸ਼ਾਹੀਨ ਬਾਗ ਵਿਚ ਬੇਹੱਦ ਸੀਮਿਤ ਸੰਖਿਆ ਵਿਚ ਲੋਕ ਜੁੱਟ ਰਹੇ ਸਨ। ਇਸ ਦੌਰਾਨ ਉਹ ਧਰਨਾ ਸ਼ੁਰੂ ਕਰਨ ਨੂੰ ਲੈ ਕੇ ਮੀਟਿੰਗਾਂ ਕਰ ਰਹੇ ਸਨ। ਉੱਥੇ ਹੀ ਦੂਜੇ ਪਾਸੇ ਦਿੱਲੀ ਪੁਲਿਸ ਨੂੰ ਜਦੋਂ ਇਹ ਇਨਪੁੱਟ ਮਿਲਿਆ ਕਿ ਲਾਕਡਾਊਨ ਖਤਮ ਹੋਣ ਮਗਰੋ ਸ਼ਾਹੀਨ ਬਾਗ ਵਿਚ ਅੱਜ ਫਿਰ ਤੋਂ ਮਹਿਲਾਵਾਂ ਸੀਏਏ ਅਤੇ ਐਨਆਰਸੀ ਵਿਰੁੱਧ ਧਰਨਾ ਸ਼ੁਰੂ ਕਰਨ ਜਾ ਰਹੀਆਂ ਹਨ ਤਾਂ ਪੁਲਿਸ ਦੀ ਵੀ ਨੀਂਦ ਉੱਡ ਗਈ। ਖੈਰ ਇੱਥੇ ਪੁਲਿਸ ਦੁਆਰਾ ਹਰ ਇਕ ਗਤੀਵਿਧੀ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

Leave a Reply

Your email address will not be published. Required fields are marked *