ਕੋਰਟ ਨੇ ਦਿੱਲੀ ਪੁਲਿਸ ਨੂੰ ਠੋਕਿਆ ਜੁਰਮਾਨਾ, ਲਗਦੈ ਜਿਵੇਂ ਮੁਲਜ਼ਮਾਂ ਨੂੰ ਬਚਾ ਰਹੀ ਹੈ ਪੁਲਿਸ

ਨਵੀਂ ਦਿੱਲੀ (ਇੰਟ.)- ਦਿੱਲੀ ਦੀ ਕੜਕੜਡੂੰਮਾ ਕੋਰਟ (Karkaduma Court) ਨੇ ਦਿੱਲੀ ਪੁਲਿਸ (Delhi Police) ‘ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ (Fine) ਲਗਾਇਆ ਹੈ। ਕੋਰਟ (Court)…

ਨਵੀਂ ਦਿੱਲੀ (ਇੰਟ.)- ਦਿੱਲੀ ਦੀ ਕੜਕੜਡੂੰਮਾ ਕੋਰਟ (Karkaduma Court) ਨੇ ਦਿੱਲੀ ਪੁਲਿਸ (Delhi Police) ‘ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ (Fine) ਲਗਾਇਆ ਹੈ। ਕੋਰਟ (Court) ਨੇ ਇਹ ਜੁਰਮਾਨਾ ਦਿੱਲੀ ਹਿੰਸਾ 2020 (Delhi Violence 2020) ਦੌਰਾਨ ਆਪਣੇ ਫਰਜ਼ਾਂ ਨੂੰ ਠੀਕ ਤਰ੍ਹਾਂ ਨਾ ਨਿਭਾਉਣ ਦੀ ਵਜ੍ਹਾ ਨਾਲ ਲਗਾਇਆ ਹੈ। ਯਾਨੀ ਕਿ ਦਿੱਲੀ ਪੁਲਿਸ, ਹਿੰਸਾ ਦੌਰਾਨ ਆਪਣਾ ਕੰਮ ਕਰਨ ਵਿਚ ਅਸਫਲ ਰਹੀ, ਇਸੇ ਏਵਜ਼ ਵਿਚ ਉਸ ‘ਤੇ ਜੁਰਮਾਨਾ ਲਗਾਇਆ ਗਿਆ ਹੈ।

Delhi Riots: Arvind Kejriwal Aiding Long Arm Of Law To Shorten Justice?

Read this- ਹਰੀਸ਼ ਰਾਵਤ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ, ਪੰਜਾਬ ਕਾਂਗਰਸ ਦਾ ਕਲੇਸ਼ ਹੱਲ ਹੋਣ ਦੀ ਉਮੀਦ

ਦਰਅਸਲ ਪਿਛਲੇ ਸਾਲ ਫਰਵਰੀ ਵਿਚ ਦਿੱਲੀ ਵਿਚ ਹਿੰਸਾ ਭੜਕੀ ਸੀ, ਇਸ ਦੌਰਾਨ ਮੁਹੰਮਦ ਨਾਸਿਰ ਨੂੰ ਅੱਖ ਵਿਚ ਗੋਲੀ ਲੱਗੀ। ਉਹ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਐੱਫ.ਆਈ.ਆਰ. ਦਰਜ ਕਰਵਾਉਣ ਗਿਆ ਪਰ ਦਿੱਲੀ ਪੁਲਿਸ ਨੇ ਨਾਸਿਰ ਦੀ ਸ਼ਿਕਾਇਤ ਦੂਜੀ ਐੱਫ.ਆਈ.ਆਰ. ਵਿਚ ਜੋੜ ਦਿੱਤੀ। ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਪੂਰਾ ਮਾਮਲਾ ਦੇਖਣ ਤੋਂ ਬਾਅਦ ਇੰਝ ਜਾਪਦਾ ਹੈ ਕਿ ਪੁਲਿਸ ਹੀ ਮੁਲਜ਼ਮਾਂ ਨੂੰ ਬਚਾ ਰਹੀ ਹੈ। ਕੜਕੜਡੂਮਾ ਕੋਰਟ ਦੀ ਸੈਸ਼ਨ ਕੋਰਟ ਨੇ ਦਿੱਲੀ ਹਿੰਸਾ ਦੇ ਇਕ ਮਾਮਲੇ ‘ਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦਿੱਲੀ ਪੁਲਿਸ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਹੈ। ਪੂਰਾ ਮਾਮਲਾ ਦੇਖਣ ‘ਤੇ ਲੱਗਦਾ ਹੈ ਕਿ ਪੁਲਿਸ ਹੀ ਮੁਲਜ਼ਮਾਂ ਨੂੰ ਬਚਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਹੀ ਢਿੱਲਾ ਰਵੱਈਆ ਅਖਤਿਆਰ ਕੀਤਾ। ਲਿਹਾਜ਼ਾ, ਨਾਰਾਜ਼ ਕੋਰਟ ਨੇ ਦਿੱਲੀ ਪੁਲਿਸ ‘ਤੇ 25 ਹਜ਼ਾਰ ਦਾ ਜੁਰਮਾਨਾ ਲਗਾ ਦਿੱਤਾ।

Read this- ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਵਧਾਇਆ ਮਹਿੰਗਾਈ ਭੱਤਾ 

ਇਹ ਹੈ ਮਾਮਲਾ
ਦੱਸ ਦਈਏ ਕਿ ਮੁਹੰਮਦ ਨਾਸਿਰ ਨੂੰ 24 ਫਰਵਰੀ 2020 ਦਿੱਲੀ ਦੰਗਿਆਂ ਦੌਰਾਨ ਅੱਖ ਵਿਚ ਗੋਲੀ ਲੱਗੀ ਸੀ। ਮੁਹੰਮਦ ਨਾਸਿਰ ਨੇ 19 ਮਾਰਚ 2020 ਨੂੰ ਆਪਣੇ ਗੁਆਂਢ ਦੇ 6 ਲੋਕਾਂ (ਨਰੇਸ਼ ਤਿਆਗੀ, ਸੁਭਾਸ਼ ਤਿਆਗੀ, ਉੱਤਮ ਤਿਆਗੀ, ਸੁਸ਼ੀਲ ਅਤੇ ਨਰੇਸ਼ ਗੌਰ) ਦੇ ਖਿਲਾਫ ਉਨ੍ਹਾਂ ਨੂੰ ਗੋਲੀ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮੁਹੰਮਦ ਨਾਸਿਰ ਨੇ ਦੋਸ਼ ਲਗਾਇਆ ਸੀ ਕਿ ਦਿੱਲੀ ਪੁਲਿਸ ਨੇ ਬਿਨਾਂ ਜਾਂਚ ਕੀਤੇ ਨਾਸਿਰ ਦੀ ਸ਼ਿਕਾਇਤ ਨੂੰ ਦੂਜੀ ਐੱਫ.ਆਈ.ਆਰ. ਵਿਚ ਜੋੜ ਦਿੱਤਾ, ਜਿਸ ਨਾਲ ਇਨ੍ਹਾਂ ਦਾ ਕੁਝ ਲੈਣਾ-ਦੇਣਾ ਨਹੀਂ ਸੀ।


ਨਾਸਿਰ ਨੇ 17 ਜੁਲਾਈ 2020 ਨੂੰ ਦਿੱਲੀ ਪੁਲਿਸ ਵਲੋਂ ਉਸ ਦੀ ਸ਼ਿਕਾਇਤ ਨਾ ਦਰਜ ਕਰਨ ਨੂੰ ਲੈ ਕੇ ਕੜਕੜਡੂਮਾ ਕੋਰਟ ਦਾ ਰੁੱਖ ਕੀਤਾ। 21 ਅਕਤੂਬਰ 2020 ਨੂੰ ਕੜਕੜਡੂਮਾ ਕੋਰਟ ਨੇ ਦਿੱਲੀ ਪੁਲਿਸ ਨੂੰ ਮੁਹੰਮਦ ਨਾਸਿਰ ਦੀ ਸ਼ਿਕਾਇਤ ‘ਤੇ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ। 29 ਅਕਤੂਬਰ 2020 ਨੂੰ ਦਿੱਲੀ ਪੁਲਿਸ ਮੈਟਰੋਪਾਲਿਟਨ ਕੋਰਟ ਦੇ ਹੁਕਮਾਂ ਦੇ ਖਿਲਾਫ ਸੈਸ਼ਨ ਕੋਰਟ ਪਹੁੰਚੀ। ਸੈਸ਼ਨ ਕੋਰਟ ਨੇ ਮੈਟਰੋਪਾਲੀਟਨ ਮੈਜਿਸਟ੍ਰੇਟ ਵਲੋਂ ਐੱਫ.ਆਈ.ਆਰ ਕਰਨ ਦੇ ਹੁਕਮ ਨੂੰ ਸਟੇਅ ਕੀਤਾ ਅਤੇ ਪੂਰੇ ਮਾਮਲੇ ਵਿਚ ਸੁਣਵਾਈ ਸ਼ੁਰੂ ਕੀਤੀ।

Leave a Reply

Your email address will not be published. Required fields are marked *