ਬਿਹਾਰ ‘ਚ ਵਾਪਰੀ ਨਿਰਭਿਆ ਜਿਹੀ ਘਟਨਾ! ਬੱਸ ‘ਚ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜਨਾਹ

ਬੇਤੀਆ– ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੇਤੀਆ ਸ਼ਹਿਰ ‘ਚ 2012 ਦੇ ਨਿਰਭਿਆ ਸਮੂਹਿਕ ਜਬਰ ਜ਼ਿਨਾਹ ਕਾਂਡ ਵਰਗੀ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇੱਥੇ…

ਬੇਤੀਆ– ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੇਤੀਆ ਸ਼ਹਿਰ ‘ਚ 2012 ਦੇ ਨਿਰਭਿਆ ਸਮੂਹਿਕ ਜਬਰ ਜ਼ਿਨਾਹ ਕਾਂਡ ਵਰਗੀ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨਾਬਾਲਗ ਕੁੜੀ ਨਾਲ ਬੱਸ ‘ਚ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਬੱਸ ਸਟੈਂਡ ‘ਚ ਪਟਨਾ ਜਾਣ ਵਾਲੀ ਬੱਸ ‘ਚ ਨਾਬਾਲਗ ਕੁੜੀ ਨਾਲ ਡਰਾਈਵਰ ਅਤੇ ਕੰਡਕਟਰ ਨੇ ਸਮੂਹਿਕ ਜਬਰ ਜ਼ਿਨਾਹ ਕੀਤਾ। 

Also Read: ਪੰਜਾਬ ਸਰਕਾਰ ਦਾ ਸਿੰਗਲ ਯੂਜ਼ ਪਲਾਸਟਿਕ ਨੂੰ ਲੈ ਕੇ ਵੱਡਾ ਫੈਸਲਾ, ਜੁਲਾਈ ਤੋਂ ਲੱਗੇਗਾ ਬੈਨ

ਪੁਲਿਸ ਨੇ ਮਾਮਲੇ ‘ਚ ਤੁਰੰਤ ਕਾਰਵਾਈ ਕਰਦੇ ਹੋਏ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁੜੀ ਦਾ ਦੋਸ਼ ਹੈ ਕਿ ਉਸ ਨੂੰ ਪਟਨਾ ਲਿਜਾਉਣ ਦੀ ਗੱਲ ਕਹਿ ਕੇ ਖਲਾਸੀ ਨੇ ਬੱਸ ‘ਚ ਬਿਠਾਇਆ ਸੀ। ਫਿਰ ਡਰਾਈਵਰ ਨੇ ਬੱਸ ਨੂੰ ਬੱਸ ਸਟੈਂਡ ਤੋਂ ਹਟਾ ਕੇ ਬਾਈਪਾਸ ਰੋਡ ‘ਤੇ ਲਗਾ ਦਿੱਤਾ। ਕੁੜੀ ਨੂੰ ਕੋਲਡ ਡਰਿੰਕ ‘ਚ ਨਸ਼ੀਲੀ ਦਵਾਈ ਪਿਲਾ ਦਿੱਤੀ ਗਈ। ਬੇਹੋਸ਼ ਹੋਣ ਮਗਰੋਂ ਬੱਸ ‘ਚ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਗਿਆ।

ਇਸ ਤੋਂ ਬਾਅਦ ਪੀੜਤਾ ਨੂੰ ਬੱਸ ‘ਚ ਬੰਦ ਕਰ ਕੇ ਡਰਾਈਵਰ, ਖਲਾਸੀ ਫਰਾਰ ਹੋ ਗਏ। ਕੁੜੀ ਨੂੰ ਹੋਸ਼ ਆਉਣ ‘ਤੇ ਉਹ ਅੰਦਰੋਂ ਬੱਸ ਦਾ ਦਰਵਾਜ਼ਾ ਖੜਕਾ ਰਹੀ ਸੀ ਤਾਂ ਰਾਹਗੀਰ ਨੇ ਦਰਵਾਜ਼ਾ ਖੋਲ੍ਹਿਆ ਅਤੇ ਸਥਾਨਕ ਨਗਰ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਉੱਥੇ ਹੀ ਸੂਚਨਾ ‘ਤੇ ਪਹੁੰਚੀ ਪੁਲਿਸ ਕੁੜੀ ਨੂੰ ਆਪਣੀ ਸੁਰੱਖਿਆ ‘ਚ ਨਾਲ ਲੈ ਗਈ ਅਤੇ ਜਾਂਚ ਕਰ ਰਹੀ ਹੈ। ਫਿਲਹਾਲ ਉਸ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ। ਕੁੜੀ ਦਾ ਦੋਸ਼ ਹੈ ਕਿ ਉਸ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਸਮੂਹਿਕ ਜਬਰ ਜ਼ਿਨਾਹ ਦੀ ਘਟਨਾ ਨੂੰ ਡਰਾਈਵਰ, ਕੰਡਕਟਰ ਅਤੇ ਇਕ ਹੋਰ ਵਲੋਂ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Also Read: ਅੰਤਿਮ ਅਰਦਾਸ ਦੌਰਾਨ ਭਾਵੁੱਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੀ ਪ੍ਰਸ਼ੰਸਕਾਂ ਨੂੰ ਅਪੀਲ (ਵੀਡੀਓ)

Leave a Reply

Your email address will not be published. Required fields are marked *