ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ਵਿਧਾਨਸਭਾ ਚੋਣਾਂ ਲਈ ਬੁੱਧਵਾਰ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਬੀਜੇਪੀ ਨੇ ਜਿੱਥੇ ਆਪਣੇ ਫੇਮਸ ਚਿਹਰੀਆਂ ਦੀ ਸੂਚੀ ਜਾਰੀ ਕੀਤੀ ਹੈ, ਉੱਥੇ ਹੀ ਕਾਂਗਰਸ ਨੇ ਵਿਧਾਨਸਭਾ ਚੋਣ ਪ੍ਰਚਾਰ ਲਈ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਦੱਸ ਦਈਏ ਕਾਂਗਰਸ ਨੇ ਆਪਣ ਸਟਾਰ ਪ੍ਰਚਾਰਕ ਦੀ ਸੂਚੀ ‘ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ, ਜਿਸ ਦਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਵਿਰੋਧ ਭਰਿਆ ਬਿਆਨ ਦਿੱਤਾ ਹੈ।

ਮਨਜਿੰਦਰ ਸਿਰਸਾ ਨੇ ਆਪਣੇ ਟਵਿਟਰ ਹੈਂਡਵ ‘ਤੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਹੈ-
.@INCIndia dare not to do a rally with @OfficeOfKNath in Delhi
We won’t allow a butcher like Kamal Nath to address the people of Delhi from any stage
कांग्रेस में है हिम्मत तो कमल नाथ को दिल्ली की किसी स्टेज में खड़ा कर के दिखाये!@TimesNow @republic @ABPNews @ANI @thetribunechd pic.twitter.com/pGDHmi3ebI— Manjinder Singh Sirsa (@mssirsa) January 22, 2020
ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ, ਦਿੱਲੀ ‘ਚ ਕਮਲਨਾਥ ਜੇ ਪ੍ਰਚਾਰ ਕਰਦੇ ਨਜ਼ਰ ਆਏ ਤਾਂ ਕਾਲਰ ਫੜ ਸਟੇਜ ਤੋਂ ਨਿੱਚੇ ਤਾਰਾਂਗੇ। ਸਿਰਸਾ ਦਾ ਕਹਿਣਾ ਹੈ ਕਿ, 1984 ਦੇ ਕਤਲੇਆਮ ਦਾ ਮੁੱਖ ਚਿਹਰਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਦਿੱਲੀ ਦੇ ਕਿਸੇ ਸਟੇਜ ‘ਤੇ ਨਹੀਂ ਆਉਂਣ ਦਿਆਂਗੇ।

ਖਾਸ ਤੌਰ ‘ਤੇ ਦੱਸ ਦਈਏ ਕਿ, ਕਮਲਨਾਥ ‘ਤੇ 1984 ਦੇ ਸਿੱਖ ਕਤਲੇਆਮ ਨੂੰ ਭੜਕਾਉਂਣ ਦਾ ਇਲਜਾਮ ਹੈ। ਹੁਣ ਦੇਖਣਾ ਇਹ ਹੋਵੇਗਾ ਕਿ, ਅਕਾਲੀ ਦਲ ਦੇ ਕਮਲਨਾਥ ਖਿਲਾਫ਼ ਇਸ ਵਿਰੋਧ ਦਾ ਕਿ ਨਤੀਜਾ ਨਿਕਲ ਕੇ ਸਾਹਮਣੇ ਆਵੇਗਾ।
https://www.facebook.com/LivingIndiaNewschannel/videos/604990746963926/
