ਦਿੱਲੀ ਚੋਣ ਨਤੀਜੇ: ਕੇਜਰੀਵਾਲ ਦੀ ਜਿੱਤ ਨਾਲ ਹੀ ਪ੍ਰਸ਼ਾਤ ਕਿਸ਼ੋਰ ਹੋਇਆ ਪਾਸ

ਦਿੱਲੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪ੍ਰਸ਼ਾਤ ਕਿਸ਼ੋਰ ਦਾ ਪਾਸ ਹੋਣਾ ਲਗਭਗ ਤੈਅ ਹੈ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾ ‘ਚ ਪ੍ਰਸ਼ਾਤ ਕਿਸ਼ੋਰ ਨੂੰ…

ਦਿੱਲੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪ੍ਰਸ਼ਾਤ ਕਿਸ਼ੋਰ ਦਾ ਪਾਸ ਹੋਣਾ ਲਗਭਗ ਤੈਅ ਹੈ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾ ‘ਚ ਪ੍ਰਸ਼ਾਤ ਕਿਸ਼ੋਰ ਨੂੰ ਆਪ ਪਾਰਟੀ ਨੇ ਸਲਾਹਕਾਰ ਦੇ ਤੌਰ ‘ਤੇ ਚੋਣਾਂ ਜਿਤਾਉਣ ਲਈ ਚੁਣਿਆ ਸੀ। ਪ੍ਰਸ਼ਾਤ ਕਿਸ਼ੋਰ ਆਪਣੀ ਸਿਆਸੀ ਰਣਨੀਤੀ ਨੂੰ ਲੈ ਕੇ ਕਾਫੀ ਮਾਹਿਰ ਮੰਨੇ ਜਾਂਦੇ ਹਨ। ਪ੍ਰਸ਼ਾਤ ਕਿਸ਼ੋਰ ਨੇ ਪਿਛਲ਼ੀ ਵਾਰ ਬਿਹਾਰ ‘ਚ ਵਿਧਾਨ ਸਭਾ ਚੋਣਾਂ ਦੌਰਾਨ ਨਿਤੀਸ਼ ਕੁਮਾਰ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾਉਣ ‘ਚ ਅਹਿਮ ਯੋਗਦਾਨ ਪਾਇਆ ਸੀ, ਇਸ ਤੋਂ ਪਹਿਲਾਂ ਵੀ ਪੰਜਾਬ ‘ਚ ਕਾਂਗਰਸ ਦੀ ਵੱਡੀ ਜਿੱਤ ਦਾ ਮੋਹਰੀ ਚਿਹਰਾ ਮੰਨੇ ਜਾਂਦੇ ਪ੍ਰਸ਼ਾਤ ਕਿਸ਼ੋਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਸੂਬੇ ਦਾ ਮੁੱਖ ਮੰਤਰੀ ਬਣਾਉਣ ‘ਚ ਭਰਪੂਰ ਯੋਗਦਾਨ ਪਾਇਆ ਸੀ।

ਦੱਸ ਦਈਏ ਕਿ ਰਾਜਧਾਨੀ ਦਿੱਲੀ ਚ 2020 ਦੀਆਂ ਇਨ੍ਹਾਂ ਵਿਧਾਨ ਸਭਾ ਚੋਣਾਂ ‘ਚ ਆਪ ਪਾਰਟੀ 63 ਸੀਟਾਂ ਤੋਂ ਜਿਆਦਾ ਦੇ ਅੰਕੜੇ ਨਾਲ ਜਿੱਤ ਦਰਜ ਕਰ ਰਹੀ ਹੈ। ਭਾਜਪਾ ਇਸ ਦੌਰਾਨ 6 ਸੀਟਾਂ ਦੇ ਕਰੀਬ ਸਿਮਟਦੀ ਨਜ਼ਰ ਆ ਰਹੀ ਹੈ।

ਕੀ ਕਿਹਾ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ…….

ਇਸ ਦੌਰਾਨ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਦਿੱਲੀ ਦੇ ਲੋਕਾਂ ਦਾ ਫਤਵਾ ਸਿਰ ਮੱਥੇ ਮੰਨਦਿਆਂ ਕਿਹਾ ਹੈ ਦਿੱਲੀ ਦੀ ਜਨਤਾ ਜੋ ਵੀ ਫੈਸਲਾ ਕਰੇਗੀ ਸਿਰ ਮੱਥੇ ਹੋਵੇਗਾ। ਇਸ ਦੌਰਾਨ ਮਨੋਜ ਤਿਵਾੜੀ ਨੇ ਕਿਹਾ ਕਿ ਐਗਜਿਟਪੋਲ ਅਨੁਸਾਰ ਉਨ੍ਹਾਂ ਦੀ ਪਾਰਟੀ ਕੇਵਲ ਦੋ ਸੀਟਾਂ ਹੀ ਲੈ ਰਹੀ ਸੀ ਪਰ ਨਤੀਜਿਆਂ ਦੌਰਾਨ ਭਾਜਪਾ ਦਹਾਈ ਦਾ ਅੰਕੜਾ ਪਾਰ ਕਰਨ ‘ਚ ਕਾਮਯਾਬ ਰਹੀ ਹੈ। ਪਰ ਵੇਖਿਆ ਜਾਵੇ ਤਾਂ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਭਾਜਪਾ ਦੀਆਂ ਸੀਟਾਂ ਦੀ ਗਿਂਣਤੀ ਵੀ ਘਟਦੀ ਜਾ ਰਹੀ ਹੈ।

ਕੇਜਰੀਵਾਲ ਨੇ ਕੀਤਾ ਦਿੱਲੀ ਵਾਸੀਆਂ ਦਾ ਧੰਨਵਾਦ !

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਹਾਸਿਲ ਕਰਨ ਤੋਂ ਬਾਅਦ ਕੇਜਰੀਵਾਲ ਨੇ ਇੱਕ ਸੰਬੋਧਨ ‘ਚ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਇਸ ਵਾਰ ਦੀਆਂ ਵਿਧਾਨ ਸਭਾ ਚੋਣਾ ‘ਚ ਇੱਕ ਆਮ ਆਦਮੀ ਦੀ ਜਿੱਤ ਹੋਈ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਨੂੰ ਉਨ੍ਹਾਂ ਦੀ ਸਰਕਾਰ ਦੇ ਕੰਮ ਪਸੰਦ ਆਏ ਜਿਸ ਕਾਰਨ ਲੋਕਾਂ ਨੇ ਉਸਦੀ ਪਾਰਟੀ ਨੂੰ ਪੂਰਨ ਬਹੁਮਤ ਫਿਰ ਤੋਂ ਦਿੱਤਾ ਹੈ।

Leave a Reply

Your email address will not be published. Required fields are marked *