ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਹਰਾਦੂਨ ਵਿੱਚ ਬਹੁ-ਪ੍ਰਤੀਖਿਆਿਤ ਦਿੱਲੀ-ਦੇਹਰਾਦੂਨ ਐਕਸਪ੍ਰੈਸ-ਵੇਅ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਤੋਂ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਜਾਣ ਵਾਲੇ ਮੁਸਾਫ਼ਰਾਂ ਲਈ ਰਾਹ ਬਹੁਤ ਸੁਖਾਲਾ ਹੋ ਗਿਆ ਹੈ। ਹੁਣ ਇਹ ਸਫ਼ਰ, ਜਿਸ ਵਿੱਚ ਪਹਿਲਾਂ 6 ਤੋਂ 7 ਘੰਟੇ ਲੱਗਦੇ ਸਨ, ਹੁਣ ਮਹਿਜ਼ ਢਾਈ ਘੰਟੇ ਵਿੱਚ ਪੂਰਾ ਹੋ ਜਾਵੇਗਾ। ਇਹ ਪ੍ਰੋਜੈਕਟ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਲਈ ਇੱਕ ਵੱਡੀ ਸੌਗਾਤ ਸਾਬਤ ਹੋਵੇਗਾ।
ਫਿਲਹਾਲ ਟੋਲ ਤੋਂ ਮਿਲੇਗੀ ਰਾਹਤ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਅਧਿਕਾਰੀਆਂ ਮੁਤਾਬਕ, ਫਿਲਹਾਲ ਇਸ ਐਕਸਪ੍ਰੈਸ-ਵੇਅ ‘ਤੇ ਸਫ਼ਰ ਕਰਨ ਵਾਲਿਆਂ ਨੂੰ ਕੋਈ ਟੋਲ ਨਹੀਂ ਦੇਣਾ ਪਵੇਗਾ। ਟੋਲ ਦੀਆਂ ਦਰਾਂ ਨੂੰ ਫਿਲਹਾਲ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ ਅਤੇ ਟੋਲ ਵਸੂਲੀ ਲਈ ਏਜੰਸੀ ਦੀ ਚੋਣ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਸੂਤਰਾਂ ਅਨੁਸਾਰ, ਆਉਣ ਵਾਲੇ ਬੁੱਧਵਾਰ ਨੂੰ ਟੈਂਡਰ ਜਾਰੀ ਕੀਤੇ ਜਾ ਸਕਦੇ ਹਨ, ਜਿਸ ਤੋਂ ਬਾਅਦ ਹੀ ਟੋਲ ਵਸੂਲੀ ਦਾ ਕੰਮ ਨਿਯਮਤ ਤੌਰ ‘ਤੇ ਸ਼ੁਰੂ ਹੋਵੇਗਾ।
ਕਿੰਨਾ ਹੋਵੇਗਾ ਟੋਲ ਦਾ ਖ਼ਰਚਾ?
ਹਾਲਾਂਕਿ ਅਧਿਕਾਰਤ ਦਰਾਂ ਆਉਣੀਆਂ ਬਾਕੀ ਹਨ, ਪਰ ਸ਼ੁਰੂਆਤੀ ਜਾਣਕਾਰੀ ਅਨੁਸਾਰ ਟੋਲ ਦਾ ਵੇਰਵਾ ਕੁਝ ਇਸ ਤਰ੍ਹਾਂ ਹੋ ਸਕਦਾ ਹੈ। ਅਕਸ਼ਰਧਾਮ ਤੋਂ ਲੋਨੀ ਬਾਰਡਰ: ਇਹ ਹਿੱਸਾ ਮੁਸਾਫ਼ਰਾਂ ਲਈ ਪੂਰੀ ਤਰ੍ਹਾਂ ਟੋਲ-ਮੁਕਤ ਰਹੇਗਾ। ਹਲਕੇ ਵਪਾਰਕ ਵਾਹਨਾਂ (LCV) ਲਈ ਟੋਲ ਤਕਰੀਬਨ 1,100 ਰੁਪਏ ਦੇ ਕਰੀਬ ਹੋ ਸਕਦਾ ਹੈ।
ਐਕਸਪ੍ਰੈਸ-ਵੇਅ ਦੀਆਂ ਮੁੱਖ ਵਿਸ਼ੇਸ਼ਤਾਵਾਂ
ਇਹ ਐਕਸਪ੍ਰੈਸ-ਵੇਅ ਸਿਰਫ਼ ਰਫ਼ਤਾਰ ਹੀ ਨਹੀਂ, ਸਗੋਂ ਆਧੁਨਿਕ ਸਹੂਲਤਾਂ ਦਾ ਵੀ ਸੁਮੇਲ ਹੈ। ਇਸ ਦੀਆਂ ਕੁਝ ਖ਼ਾਸ ਗੱਲਾਂ ਹੇਠ ਲਿਖੇ ਅਨੁਸਾਰ ਹਨ। ਯਾਤਰੀਆਂ ਦੀ ਸਹੂਲਤ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੂਰੇ ਰੂਟ ‘ਤੇ 12 ਇੰਟਰਚੇਂਜ ਬਣਾਏ ਗਏ ਹਨ। ਏਸ਼ੀਆ ਦਾ ਸਭ ਤੋਂ ਵੱਡਾ ਵਾਈਲਡਲਾਈਫ ਕੋਰੀਡੋਰ ਐਕਸਪ੍ਰੈਸ-ਵੇਅ ਦਾ ਇੱਕ ਹਿੱਸਾ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਐਲੀਵੇਟਿਡ ਬਣਾਇਆ ਗਿਆ ਹੈ। ਇਸ ਦੇ ਸ਼ੁਰੂ ਹੋਣ ਨਾਲ ਦਿੱਲੀ ਅਤੇ ਦੇਹਰਾਦੂਨ ਵਿਚਕਾਰ ਦੂਰੀ ਘਟਣ ਨਾਲ ਤੇਲ ਅਤੇ ਸਮੇਂ ਦੀ ਵੱਡੀ ਬਚਤ ਹੋਵੇਗੀ।



