ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਕੜਕੜਡੂਮਾ ਕੋਰਟ ਨੰ 73 ਵਿੱਚ ਪੇਸ਼ ਹੋਏ। ਇਸ ਦੌਰਾਨ ਉਹਨਾਂ ਨੇ ਕੋਰਟ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਬਾਹਰ ਜੁਟੇ ਹੋਏ ਸੀ। ਇਸ ਦੌਰਾਨ ਉਹਨਾਂ ਨੇ ਆਪਣਾ ਸਰੰਡਰ ਕਰ ਦਿੱਤਾ ਹੈ। ਦੋਸ਼ੀ ਸੱਜਣ ਕੁਮਾਰ ਦੇ ਸਰੰਡਰ ਕਰਨ ਤੋਂ ਬਾਅਦ ਉਸਨੂੰ ਮੰਡੋਲੀ ਜੇਲ ਵਿੱਚ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾ ਸੱਜਣ ਕੁਮਾਰ ਨੂੰ ਪਹਿਲਾ ਤਿਹਾੜ੍ਹ ਜੇਲ ਵਿੱਚ ਭੇਜਿਆ ਜਾਣਾ ਸੀ
https://www.facebook.com/LivingIndiaNewschannel/videos/1655882191223800/
ਪਰ ਸੁਰੱਖਿਆ ਨੂੰ ਦੇਖਦੇ ਹੋਏ ਮੰਡੋਲੀ ਜੇਲ ਵਿੱਚ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੱਜਣ ਕੁਮਾਰ ਨੂੰ ਕਾਫੀ ਸੁਰੱਖਿਆ ਦੇ ਵਿੱਚ ਜੇਲ ਵਿੱਚ ਭੇਜਿਆ ਜਾ ਰਿਹਾ ਹੈ। ਜਿਕਰ-ਏ-ਖਾਸ ਹੈ ਕਿ ਸੱਜਣ ਕੁਮਾਰ ਨੇ ਦਿੱਲੀ ਵਿੱਚ 5 ਸਿੱਖਾਂ ਨੂੰ ਮਾਰਨ ਦਾ ਆਰੋਪ ਸੀ। ਜਿਸਤੇ ਹੋਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ। ਪਰ ਦਿੱਲੀ ਹਾਈਕੋਰਟ ਨੇ ਹੇਠਲੀ ਅਦਾਲਤ ਦਾ ਫੈਸਲਾ ਬਦਲਦੇ ਹੋਏ ਸੱਜਣ ਕੁਮਾਰ ਨੂੰ ਦੋਸ਼ੀ ਕਰ ਦਿੱਤਾ ਸੀ ਤੇ 31 ਦਸੰਬਰ ਨੂੰ ਸਰੰਡਰ ਕਰਨ ਦਾ ਹੁਕਮ ਦਿੱਤਾ ਗਿਆ ਸੀ।
