ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਨੇ ਲੋਕ ਸਭਾ (Lok Sabha) ਵਿਚ ਕਿਹਾ ਕਿ ਭਾਰਤੀ ਹਵਾਈ ਸੈਨਾ (Indian Air Force) ਨੇ ਮਿਲਟਰੀ ਹੈਲੀਕਾਪਟਰ ਹਾਦਸੇ (Military helicopter crash) ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਦੀ ਅਗਵਾਈ ਏਅਰ ਮਾਰਸ਼ਲ ਮਾਨਵੇਂਦਰ ਸਿੰਘ (Air Marshal Manvender Singh) ਕਰਨਗੇ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਇਕੋ-ਇਕ ਬਚੇ ਗਰੁੱਪ ਕੈਪਟਨ ਵਰੁਣ ਸਿੰਘ (Group Captain Varun Singh) ਦੀ ਸਿਹਤ ਨਾਜ਼ੁਕ ਪਰ ਸਥਿਰ ਹੈ। ਉਹ ਨਿਗਰਾਨੀ ਹੇਠ ਹਨ ਅਤੇ ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਮਿਲਟਰੀ ਹਸਪਤਾਲ (Military Hospital), ਵੈਲਿੰਗਟਨ ਤੋਂ ਕਮਾਂਡ ਹਸਪਤਾਲ (Command Hospital from Wellington), ਬੰਗਲੌਰ ਵਿਚ ਸ਼ਿਫਟ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਹਾਦਸੇ ਨੂੰ ਲੈ ਕੇ ਲੋਕਸਭਾ ਅਤੇ ਰਾਜ ਸਭਾ ਨੇ ਦੋ ਮਿੰਟ ਦਾ ਮੌਨ ਰੱਖਿਆ।
Also Read : ਕਲ ਦਿੱਲੀ ਕੈਂਟ ‘ਚ ਹੋਵੇਗਾ ਅੰਤਿਮ ਸੰਸਕਾਰ, ਕੁੰਨੂਰ ਘਟਨਾ ਵਾਲੀ ਥਾਂ ‘ਤੇ ਪਹੁੰਚੇ ਏਅਰ ਫੋਰਸ ਮੁਖੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਮਿਲਨਾਡੂ ਵਿਚ ਫੌਜੀ ਹੈਲੀਕਾਪਟਰ ਦੁਰਘਟਨਾ ‘ਤੇ ਲੋਕ ਸਭਾ ਵਿਚ ਆਪਣੇ ਬਿਆਨ ਵਿਚ ਕਿਹਾ ਕਿ ਗਰੁੱਪ ਕੈਪਟਨ ਵਰੁਣ ਸਿੰਘ ਵੇਲਿੰਗਟਨ ਦੇ ਮਿਲਟਰੀ ਹਸਪਤਾਲ ਵਿਚ ਲਾਈਫ ਸਪੋਰਟ ‘ਤੇ ਹਨ। ਉਨ੍ਹਾਂ ਦੀ ਜਾਨ ਬਚਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਦਾ ਅੰਤਿਮ ਸੰਸਕਾਰ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਹੋਰ ਫੌਜੀ ਮੁਲਾਜ਼ਮਾਂ ਦਾ ਅੰਤਿਮ ਸੰਸਕਾਰ ਉਚਿਤ ਫੌਜੀ ਸਨਮਾਨ ਨਾਲ ਕੀਤਾ ਜਾਵੇਗਾ।
Statement in Rajya Sabha. pic.twitter.com/KjtaQcDzNO
— Rajnath Singh (@rajnathsingh) December 9, 2021
Also Read : ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣਗੇ ਸੁੱਚਾ ਸਿੰਘ ਛੋਟੇਪੁਰ, ਬਟਾਲਾ ਤੋਂ ਮਿਲ ਸਕਦੀ ਹੈ ਟਿਕਟ
ਦੱਸਣਯੋਗ ਹੈ ਕਿ ਭਾਰਤ ਦੇ ਪਹਿਲੇ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat) ਦਾ ਬੁੱਧਵਾਰ ਨੂੰ ਤਾਮਿਲਨਾਡੂ (Tamil Nadu) ਦੇ ਕੁੰਨੂਰ ਵਿਚ ਹੈਲੀਕਾਪਟਰ ਹਾਦਸੇ (Helicopter crash in Coonoor) ਵਿਚ ਦੇਹਾਂਤ ਹੋ ਗਿਆ। ਇਸ ਹਾਦਸੇ ਵਿਚ ਉਨ੍ਹਾਂ ਦੀ ਪਤਨੀ ਸਮੇਤ 12 ਹੋਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ। ਹੈਲੀਕਾਪਟਰ ਹਾਦਸੇ ਦੇ ਸ਼ਿਕਾਰ ਹੋਏ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat), ਉਨ੍ਹਾਂ ਦੀ ਪਤਨੀ ਅਤੇ ਹੋਰ ਫੌਜੀ ਅਧਿਕਾਰੀਆਂ ਦੇ ਪਾਰਥਿਵ ਸਰੀਰ ਦਾ ਅੰਤਿਮ ਸੰਸਕਾਰ 10 ਦਸੰਬਰ ਨੂੰ ਦਿੱਲੀ ਕੈਂਟ ਵਿਖੇ ਕੀਤਾ ਜਾਵੇਗਾ। ਵੀਰਵਾਰ ਸ਼ਾਮ ਵਿਸ਼ੇਸ਼ ਉਡਾਣ ਨਾਲ ਸਾਰਿਆਂ ਦੇ ਪਾਰਥਿਵ ਸਰੀਰ ਨੂੰ ਦਿੱਲੀ ਲਿਆਂਦਾ ਜਾਵੇਗਾ। ਇਸ ਵਿਚਾਲੇ ਭਾਰਤੀ ਏਅਰਫੋਰਸ ਮੁਖੀ ਵੀ ਆਰ ਚੌਧਰੀ (Indian Air Force Chief VR Chaudhary) ਵੀਰਵਾਰ ਨੂੰ ਕੁੰਨੂਰ ਵਿਚ ਘਟਨਾ ਸਥਾਨ ਪਹੁੰਚੇ।




