ਬਾਲਾ ਜੀ ਦੇ ਦਰਸ਼ਨ ਤੋਂ ਪਰਤ ਰਹੇ ਕਾਂਗਰਸੀ ਨੇਤਾ ਮਨੂੰ ਸੂਰੀ ‘ਤੇ ਘਾਤਕ ਹਮਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਜਲੰਧਰ ‘ਚ ਇਕ ਕਾਂਗਰਸੀ ਨੇਤਾ ‘ਤੇ ਘਾਤਕ  ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਬੀਤੇ ਦਿਨੀਂ ਵੀਰਵਾਰ ਨੂੰ ਵਾਪਰੀ,  ਜਦੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਜਲੰਧਰ ‘ਚ ਇਕ ਕਾਂਗਰਸੀ ਨੇਤਾ ‘ਤੇ ਘਾਤਕ  ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਬੀਤੇ ਦਿਨੀਂ ਵੀਰਵਾਰ ਨੂੰ ਵਾਪਰੀ,  ਜਦੋਂ ਇਹ ਆਗੂ ਮਹਿੰਦੀਪੁਰ ਬਾਲਾ ਜੀ ਧਾਮ ਤੋਂ ਵਾਪਿਸ ਆਪਣੇ ਘਰ ਪਰਤ ਰਹੇ ਸਨ, ਉਦੋਂ ਅਚਾਣਕ ਕੁਝ ਵਿਅਕਤੀ  ਜਾਣ ਤੋਂ ਮਾਰਨ ਦੇ ਮਕਸਦ ਨਾਲ ਇਨ੍ਹਾਂ ਦੇ ਪਿੱਛੇ ਪੈ ਗਏ। ਕਾਂਗਰਸ ਨੇਤਾ ਨੇ ਭੱਜ ਕੇ ਇਨ੍ਹਾਂ ਵਿਅਰਤੀਆਂ ਤੋਂ ਆਪਣਾ ਖੈੜਾ ਛੁਡਾਇਆ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਨੇਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਹਮਲੇ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਨਾਲ ਜੁੜਿਆ ਜਾਪਦਾ ਹੈ। ਦੱਸ ਦਈਏ ਕੁਝ ਸਾਲ ਪਹਿਲਾਂ ਵੀ ਕਾਂਗਰਸ ਨੇਤਾ ਮਨੂੰ ਸੂਰੀ ਖਿਲਾਫ ਕਤਲ਼ ਦੀ ਕੋਸ਼ਿਸ਼ ਦੇ, ਦੋ ਕੇਸ ਦਰਜ ਕੀਤੇ ਗਏ ਸਨ। ਇਹ ਵੱਖਰੀ ਗੱਲ ਹੈ ਕਿ ਇਨ੍ਹੀਂ ਦਿਨੀਂ ਉਹ ਦੋਵਾਂ ਮਾਮਲਿਆਂ ਵਿਚ ਰਾਜਨੀਤੀ ‘ਚ ਸਰਗਰਮ ਹੈ। ਜਲੰਧਰ ਦੇ ਕਿਲਾ ਮੋਹੱਲਾ, ਦੇ ਵਸਨੀਕ ਮਨੂੰ ਸੂਰੀ, ਕਾਂਗਰਸ ਦੇ ਨੇਤਾ ਹਨ ਅਤੇ ਵਿਧਾਇਕ ਬਾਵਾ ਹੈਨਰੀ ਦੇ ਰਿਸ਼ਤੇਦਾਰ ਹਨ ।

ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੰਨੂ ਸੂਰੀ ਨੇ ਦੱਸਿਆ ਕਿ, ਉਹ ਰਾਜਸਥਾਨ ਦੇ ਮਹਿੰਦੀਪੁਰ ਬਾਲਾ ਜੀ ਧਾਮ ਤੋਂ ਦਰਸ਼ਨ ਕਰਕੇ ਵਾਪਸ ਆਪਣੇ ਘਰ ਪਰਤ ਰਹੇ ਸੀ, ਜਿਸ ਦੌਰਾਨ ਓਲਡ ਰੇਲਵੇ ਰੋਡ ‘ਤੇ ਲਕਸ਼ਮੀ ਸਿਨੇਮਾ ਦੇ ਸਾਹਮਣੇ ਉਨ੍ਹਾਂ ਦੀ ਕਾਰ ਨੂੰ ਕੁਝ ਕਾਰ ਸਵਾਰਾਂ ਨੇ ਟੱਕਰ ਮਾਰ ਦਿੱਤੀ। ਜ਼ਮੀਨ ‘ਤੇ ਡਿੱਗਣ ਤੋਂ ਬਾਅਦ, ਇਸ ਤੋਂ ਪਹਿਲਾਂ ਕਿ ਕੁਝ ਸਮਝ ਸਕੀਏ, ਗੱਡੀ ਨੂੰ ਟੱਕਰ ਮਾਰਨ ਵਾਲੇ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਮਨੂੰ ਸੂਰੀ ਅਤੇ ਉਨ੍ਹਾਂ ਦੇ ਸਾਥੀ ਸ਼ਿਵ ਨੇ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਤੋਂ ਨਿਕਲ ਕੇ ਐਮਬੀਡੀ ਦੀ ਇਮਾਰਤ ਵਿੱਚ ਛੁਪੇ ਅਤੇ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਮਨੂੰ ਸੂਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ, ਪੁਰਾਣੀ ਰੰਜਿਸ਼ ਚਲਦਿਆਂ ਉਨ੍ਹਾਂ ‘ਤੇ ਇਹ ਹਮਲਾ ਕੀਤਾ ਗਿਆ ਹੈ । ਮਨੂੰ ਸੂਰੀ ਨੇ ਕਿਹਾ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਸੇਹਰਾ ਫੀਲਡ ਦੇ ਭਰਾਵਾਂ ਉੱਤੇ ਹਮਲਾ ਕੀਤਾ ਸੀ। ਪੁਲਿਸ ਵਲੋਂ ਮਨੂੰ ਸੂਰੀ ਦੇ ਬਿਆਨਾਂ ਦੇ ਅਧਾਰ ‘ਤੇ ਤੋਤਾ, ਪਾਰਸ, ਨੋਨੀ, ਗੁਰਬਖਸ਼ ਸਿੰਘ ਤੋਂ ਇਲਾਵਾ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ ਦੀ ਧਾਰਾ 506, 307, 323, 379, 148, 149 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਹਾਲਾਂਕਿ ਮਨੂੰ ਸੂਰੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋ ਕੇਸ ਦਰਜ ਹੋਏ ਸਨ ਪਰ ਕੁਝ ਸਾਲਾਂ ਪਹਿਲਾਂ ਦਰਜ ਕੀਤੇ ਇਨ੍ਹਾਂ ਮਾਮਲਿਆਂ ਵਿੱਚ ਉਹ ਬਰੀ ਹੋ ਚੁੱਕੇ ਹਨ। 6 ਨਵੰਬਰ 2015 ਨੂੰ ਦਰਜ ਕੀਤੇ ਕੇਸ ਮੁਤਾਬਿਕ  ਕਿਲ੍ਹਾ ਮੁਹੱਲਾ ਵਿਖੇ ਬੈਰਕ ਸਪੋਰਟਸ ਦੇ ਮਾਲਕ ਕੁਲਦੀਪ ਸਿੰਘ ਪਿੰਕੀ ਨੂੰ ਦੁਪਹਿਰ ਵੇਲੇ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਉਸ ਸਮੇਂ, ਕਿਲਾ ਮੁਹੱਲਾ ਦੀ ਮਨੂੰ ਸੂਰੀ ਅਤੇ ਉਸ ਦੇ ਸਾਥੀ ਪੰਚਮ, ਜੋ 7 ਦਿਨ ਪਹਿਲਾਂ ਕਚਹਿਰੀ ਚੌਕ ਗੋਲੀਬਾਰੀ ਵਿੱਚ ਜ਼ਮਾਨਤ ’ਤੇ ਆਏ ਸਨ, ਉਨ੍ਹਾਂ ‘ਤੇ 307 ਕੇਸ ਦਰਜ ਸਨ। ਇਸੇ ਤਰ੍ਹਾਂ, ਮਨੂ ਉਨ੍ਹਾਂ ਅੱਠ ਨੌਜਵਾਨਾਂ ਵਿੱਚੋਂ ਇੱਕ ਸੀ ਜਿਸਨੇ 2013 ਵਿੱਚ ਜਨਮ ਅਸ਼ਟਮੀ ਕਾਨਫਰੰਸ ਦੌਰਾਨ ਦੋ ਚਚੇਰੇ ਭਰਾਵਾਂ ਉੱਤੇ ਹਮਲਾ ਕੀਤਾ ਸੀ।

Leave a Reply

Your email address will not be published. Required fields are marked *