ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਦੇ ਪਿੰਡ ਝਮਲੂਟੀ ‘ਚ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਝਮਲੂਟੀ ਵਿੱਚ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਜਾਨਲੇਵਾ ਹਮਲਾ ਹੋਇਆ ਜਿਸ ਕਾਰਨ ਕਮੇਟੀ ਦੇ ਕਈ ਮੈਂਬਰ ਇਸ ਹਮਲੇ ਵਿੱਚ ਜਖਮੀ ਹੋ ਗਏ।
ਦੱਸਣਯੋਗ ਗੱਲ ਹੈ ਕਿ ਇਸ ਹਮਲੇ ਦੇ ਕਾਰਣ ਇਲਾਕੇ ਵਿੱਚ ਤਣਾਅਪੂਰਨ ਹੋਇਆ ਹੈ। ਦੱਸ ਦਈਏ ਕਿ ਪੰਜਾਬ ਭਰ ਤੋਂ ਸਤਿਕਾਰ ਕਮੇਟੀ ਦੇ ਮੈਂਬਰ ਪਿੰਡ ਝਮਲੂਟੀ ਵਿੱਚ ਇੱਕਠੇ ਹੋ ਰਹੇ ਸੀ
ਕਿ ਅਚਾਨਕ ਹੀ ਉਹਨਾਂ ਨੇ ਹਮਲਾ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।


