ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਬਿਜਲੀ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਫਗਵਾੜਾ ਗੇਟ ਤੋਂ ਇਕ ਬਾਰਾਤ ਗੁਲਸ਼ਨ ਪੈਲੇਸ ਵੱਲ ਨੂੰ ਜਾ ਰਹੀ ਸੀ ਇਸ ਦੌਰਾਨ ਪਟਾਕੇ ਵੀ ਚਲਾਏ ਜਾ ਰਹੇ ਸੀ ਕਿ ਅਚਾਨਕ ਹੀ ਇਕ ਪਟਾਕੇ ਦੀ ਚਿੰਗਾਰੀ ਬਿਜਲੀ ਦੇ ਗੋਦਾਮ ਨੂੰ ਜਾ ਲੱਗੀ
ਜਿਸ ਕਾਰਨ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਗੋਦਾਮ ‘ਚ ਪਲਾਸਟਿਕ ਦੀਆਂ ਤਾਰਾਂ ਹੋਣ ਦੇ ਕਾਰਨ ਅੱਗ ਕਾਫੀ ਫੈਲ ਗਈ ਸੀ। ਉੱਥੇ ਹੀ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਤੇ ਕਾਫੀ ਮਸ਼ਕਤ ਤੋਂ ਬਾਅਦ ਕਾਬੂ ਪਾਇਆ। ਨਾਲ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

