ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫ਼ਰੀਦਕੋਟ ‘ਚ ਕੁੱਝ ਦਿਨਾਂ ਪਹਿਲਾਂ ਪੁਲਿਸ ਹਿਰਾਸਤ ‘ਚ ਮਾਰੇ ਗਏ ਜਸਪਾਲ ਸਿੰਘ ਨਾਂ ਦੇ ਨੌਜਵਾਨ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਦਸ ਦਈਏ ਕਿ ਪਰਿਵਾਰ ਲਗਾਤਾਰ ਨੌਜਵਾਨ ਦੀ ਲਾਸ਼ ਤੇ ਇੰਨਸਾਫ਼ ਦੀ ਮੰਗ ਕਰ ਰਹੇ ਹਨ। ਉੱਥੇ ਹੀ ਪੁਲਿਸ ਵੱਲੋਂ ਵੀ ਇਕ ਮਾਮਲੇ ਤੇ ਹੱਥ ਪੱਲਾ ਨਹੀਂ ਫ਼ੜਾ ਰਹੀ ਹੈ।
ਜਿਸ ਕਾਰਨ ਪੀੜਤ ਪਰਿਵਾਰਨੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੌਗ ਨਾਲ ਐਸ.ਐਸ.ਪੀ ਦਫ਼ਤਰ ਮੁਹਰੇ ਧਰਨਾ ਲਾ ਦਿੱਤਾ। ਇਹਨਾਂ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਗਰਮਾਉਂਦਾ ਦੇਖ ਸਿਆਸੀ ਸ਼ਖਸੀਅਤਾਂ ਵੀ ਜੁੜ ਗਈਆਂ ਹਨ।
ਦਸ ਦਈਏ ਕਿ ਮੌਕੇ ‘ਤੇ ਪਹੁੰਚੀ ਨਵਜੋਤ ਕੌਰ ਲੰਬੀ ਅਤੇ ਸਮਾਜ ਸੇਵੀ ਲੱਖਾ ਸਧਾਨਾ ਨੇ ਪੁਲਿਸ ਦੀ ਬੇਰਿਹਮੀ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ।



