ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕੀਤਾ। ਕੋਰਟ ਨੇ ਤਿੰਨਾ ਮੁਲਜ਼ਮਾਂ ਨੂੰ 7 ਦਿਨ ਦੀ ਪੁਲਿਸ ਰਿਮਾਡ ਤੇ ਭੇਜਿਆ ਹੈ। ਉੱਥੇ ਹੀ ਮੁਲਜ਼ਮਾ ਦੀ ਪੇਸ਼ੀ ਦੌਰਾਨ ਅਕਾਲੀ ਆਗੂਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਅਕਾਲੀ ਆਗੂਆਂ ਨੇ ਆਰੋਪਿਆਂ ਤੇ ਜੁੱਤੀਆਂ ਨਾਲ ਹਮਲਾ ਕਰ ਦਿੱਤਾ। ਇਹਨਾਂ ਵਿੱਚ ਵਕੀਲ ਵੀ ਸ਼ਾਮਿਲ ਸੀ।
https://www.facebook.com/LivingIndiaNewschannel/videos/312810016247060/
ਦੱਸਣਯੋਗ ਗੱਲ ਹੈ ਕਿ ਲੁਧਿਆਣਾ ਤੋਂ ਸਾਹਮਣੇ ਆਇਆ ਇਸ ਤਰ੍ਹਾਂ ਦਾ ਗੈਂਗਰੇਪ ਮਾਮਲੇ ਤੇ ਲੋਕ ਆਪਣਾ ਗੁੱਸਾ ਪ੍ਰਗਟ ਕਰ ਰਹੇ ਹਨ ਤੇ ਹਮਲਾ ਵੀ ਉਸੇ ਗੁੱਸੇ ਦਾ ਇਕ ਛੋਟਾ ਜਾ ਰੂਪ ਦੱਸਿਆ ਜਾ ਰਿਹਾ ਹੈ। ਜਿਕਰ-ਏ-ਖਾਸ ਹੈ ਕਿ ਗੈਂਗਰੇਪ ਮਾਮਲੇ ਵਿੱਚ ਕਰੀਬ 12 ਲੋਕ ਆਰੋਪੀ ਹਨ। ਇਹਨਾਂ ਵਿੱਚੋਂ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਤਲਾਸ਼ ਕੀਤੀ ਜਾ ਰਹੀਆ ਹਨ।


