ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੌੜ ਮੰਡੀ ਦੇ ਗਿਆਨ ਗਰੁੱਪ ਇੰਟਰਨੈਸ਼ਨਲ ਸਕੂਲ ਵਿੱਚ ਸੀਟੈੱਟ ਦਾ ਪੇਪਰ ਹੋਇਆ। ਦਸ ਦਈਏ ਕਿ ਪੇਪਰ ਦੇਣ ਲਈ ਇੱਥੇ ਰਾਜਸਥਾਨ, ਹਰਿਆਣਾ ਤੋਂ ਵਿਦਿਆਰਥੀ ਪਹੁੰਚੇ ਸੀ।
ਇਹਨਾਂ ਵਿਦਿਆਰਥੀਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੇਪਰ ਸੈਂਟਰ ਤੇ ਪਹੁੰਚਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਹੈ ਪ੍ਰੀਖਿਆ ਉਨ੍ਹਾਂ ਦੇ ਇਲਾਕੇ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਪ੍ਰੇਸ਼ਾਨ ਨਾ ਹੋ ਸਕਣ।

