ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ | ਕੋਰਟ ਨੇ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਮਜ਼ਦਗੀ ਰੱਦ ਕਰਨ ਤੇ ਰੋਕ ਲਗਾਈ ਗਈ ਹੈ | ਕੋਰਟ ਵਲੋ ਸ਼ੇਰਗਿੱਲ ਦੇ ਨਾਮਜ਼ਦਗੀ ਪੇਪਰਾਂ ਦੀ ਜਾਂਚ ਪੜਤਾਲ ਕਰ ਨੇ ਹੁਕਮ ਦਿੱਤੇ ਗਏ ਨੇ |
ਵਿਧਾਨਸਭਾ ਚੋਣਾ ਬਾਰੇ ਪੂਰੀ ਜਾਣਕਾਰੀ ਨਾ ਦੇਣ ਕਾਰਨ ਚੋਣ ਕਮਿਸ਼ਨ ਵਲੋਂ ਨਰਿੰਦਰ ਸਿੰਘ ਸ਼ੇਰਗਿੱਲ ਤੇ 7 ਜੂਨ 2018 ਤੋਂ 7 ਜੂਨ 2021 ਤੱਕ ਚੋਣ ਲੜਨ ਤੇ ਪੰਬਦੀ ਲਗਾਈ ਗਈ ਸੀ | ਸ਼ੇਰਗਿੱਲ ਵਲੋਂ ਚੋਣ ਕਮਿਸ਼ਨ ਕੋਲ ਅਪੀਲ ਕੀਤੀ ਗਈ ਸੀ | ਚੋਣ ਕਮਿਸ਼ਨ ਵਲੋਂ 29 ਅਪ੍ਰੈਲ ਨੂੰ ਉਨ੍ਹਾ ਦੀ ਅਪੀਲ ਖਾਰਜ਼ ਕੀਤਾ ਗਿਆ ਸੀ | ਜਿਸ ਤੋਂ ਬਾਅਦ ਨਰਿੰਦਰ ਸਿੰਘ ਸ਼ੇਰਗਿੱਲ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ ਸੀ |
Watch Video
