ਪਹਿਲੀ ਵਾਰ ਕਿਸੇ ਵਿਆਹੇ ਜੋੜੇ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ‘ਚ ਮਾਰੀ ਬਾਜ਼ੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਛੱਤੀਸਗੜ੍ਹ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਤੀਜੇ ਐਲਾਨ ਦਿੱਤੇ ਗਏ ਹਨ। ਇਹਨਾਂ ਨਤੀਜਿਆਂ ਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਜਿਸ ਚ ਕਿਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਛੱਤੀਸਗੜ੍ਹ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਤੀਜੇ ਐਲਾਨ ਦਿੱਤੇ ਗਏ ਹਨ। ਇਹਨਾਂ ਨਤੀਜਿਆਂ ਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਜਿਸ ਚ ਕਿਸੇ ਪਤੀ ਪਤਨੀ ਨੇ ਟਾਪ ਕੀਤਾ ਹੋਵੇ। ਦਸ ਦਈਏ ਕਿ ਐਲਾਨੇ ਗਏ ਨਤੀਜਿਆਂ ਚ ਅਨੁਭਵ ਸਿੰਘ ਨੇ ਟਾਪ ਕੀਤਾ ਹੈ ਜਦਕਿ ਉਸਦੀ ਪਤਨੀ ਵਿਭਾ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ।

CGPSC

ਮਿਲੀ ਜਾਣਕਾਰੀ ਦੇ ਅਨੁਸਾਰ ਸਾਲ 2018 ਤੋਂ ਦੋਵੇ ਪਤੀ ਪਤਨੀ ਬਿਲਾਸਪੁਰ ਚ ਪ੍ਰੀਖਿਆ ਦੀ ਤਿਆਰੀ ਕਰ ਰਹੇ ਸੀ। ਆਖਿਰਕਾਰ ਦੋਹਾਂ ਨੂੰ ਮਿਹਨਤ ਦਾ ਫਲ ਮਿਲ ਗਿਆ। ਨਾਲ ਹੀ ਅਜਿਹਾ ਪਹਿਲਾ ਵਾਰ ਦੇਖਣ ਨੂੰ ਮਿਲਿਆ ਹੈ ਕਿ ਇਕ ਹੀ ਪ੍ਰੀਖਿਆ ਚ ਕਿਸੇ ਜੋੜੇ ਨੇ ਇਹਨਾਂ ਵੱਡਾ ਮੁਕਾਮ ਹਾਸਿਲ ਕੀਤਾ ਹੋਵੇ। ਫਿਲਹਾਲ ਦੋਹਾਂ ਦੀ ਇਸ ਸਫਲਤਾ ਤੇ ਪਰਿਵਾਰ ਵਾਲਿਆਂ ਨੂੰ ਇਹਨਾਂ ਤੇ ਮਾਣ ਹੈ।

Leave a Reply

Your email address will not be published. Required fields are marked *