ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 89 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ । ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 66 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 47 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 8,915,866 ਹੋ ਗਏ ਹਨ ਅਤੇ ਮ੍ਰਿਤਕਾਂ ਦਾ ਅੰਕੜਾ 466,728 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 4,738,608 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,710,530 ਹੋ ਗਈ ਹੈ। ਕੋਰੋਨਾ ਦਾ ਪ੍ਰਕੋਪ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਝੇਲ ਰਿਹਾ ਹੈ। ਇੱਥੇ ਹੁਣ ਤੱਕ 2,330,578 ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 121,980 ਜਾਨਾਂ ਜਾ ਚੁੱਕੀਆਂ ਹਨ। ਜਦਕਿ 972,941 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,070,139, ਮੌਤਾਂ-50,058
ਰੂਸ – ਕੁੱਲ ਕੇਸ-576,952, ਮੌਤਾਂ-8,002
ਭਾਰਤ- ਕੁੱਲ ਕੇਸ – 411,727, ਮੌਤਾਂ-13,277
ਯੂਕੇ- ਕੁੱਲ ਕੇਸ -303,110, ਮੌਤਾਂ-42,589
ਸਪੇਨ- ਕੁੱਲ ਕੇਸ – 293,018, ਮੌਤਾਂ- 28,322
ਪੇਰੂ–ਕੁੱਲ ਕੇਸ- 251,338, ਮੌਤਾਂ-7,861
ਇਟਲੀ – ਕੁੱਲ ਕੇਸ – 238,275, ਮੌਤਾਂ- 34,610
ਚਿਲੀ-ਕੁੱਲ ਕੇਸ-236,748, ਮੌਤਾਂ-4,295
ਈਰਾਨ – ਕੁੱਲ ਕੇਸ -202,584, ਮੌਤਾਂ-9,507
ਜਰਮਨੀ- ਕੁੱਲ ਕੇਸ -191,216, ਮੌਤਾਂ-8,961
ਤੁਰਕੀ- ਕੁੱਲ ਕੇਸ- 186,493, ਮੌਤਾਂ-4,927
ਮੈਕਸੀਕੋ-ਕੁੱਲ ਕੇਸ- 175,202, ਮੌਤਾਂ-20,781
ਪਾਕਿਸਤਾਨ-ਕੁੱਲ ਕੇਸ-171,666, ਮੌਤਾਂ-3,282
ਫਰਾਂਸ- ਕੁੱਲ ਕੇਸ- 160,093, ਮੌਤਾਂ-29,633
ਸਾਊਦੀ ਅਰਬ- ਕੁੱਲ ਕੇਸ- 154,233, ਮੌਤਾਂ-1,230
ਬੰਗਲਾਦੇਸ਼-ਕੁੱਲ ਕੇਸ-108,775, ਮੌਤਾਂ-1,425
ਕਨੇਡਾ- ਕੁੱਲ ਕੇਸ- 101,019, ਮੌਤਾਂ-8,410
ਸਾਊਥ ਅਫਰੀਕਾ-ਕੁੱਲ ਕੇਸ-92,681, ਮੌਤਾਂ-1,877
ਕਤਰ-ਕੁੱਲ ਕੇਸ-86,488, ਮੌਤਾਂ-94
ਚੀਨ- ਕੁੱਲ ਕੇਸ – 83,378, ਮੌਤਾਂ-4,634
ਕੋਲੰਬੀਆ-ਕੁੱਲ ਕੇਸ-65,633, ਮੌਤਾਂ-2,126
ਬੈਲਜ਼ੀਅਮ-ਕੁੱਲ ਕੇਸ- 60,550, ਮੌਤਾਂ-9,696
