ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਆਂਧਰਾ ਪ੍ਰਦੇਸ਼ ਦੇ ਚਿਤੁਰ ਵਿਚ ਇਕ ਵਿਅਕਤੀ ਦੇ ਮਨ ਵਿਚ ਕੋਰੋਨਾ ਵਾਇਰਸ ਦਾ ਡਰ ਇਸ ਤਰੀਕੇ ਨਾਲ ਬੈਠਿਆ ਕਿ ਉਸ ਨੇ ਖੁਦਕੁਸ਼ੀ ਹੀ ਕਰ ਲਈ। ਦਰਅਸਲ ਚਿਤੁਰ ਜਿਲ੍ਹੇ ਦੇ ਇਕ ਵਿਅਕਤੀ ਨੇ ਇਸ ਕਾਰਨ ਆਤਮ ਹੱਤਿਆ ਕਰ ਲਈ ਕਿਉਂਕਿ ਉਸ ਨੂੰ ਡਰ ਸੀ ਕਿ ਸ਼ਾਇਦ ਕੋਰੋਨਾ ਵਾਇਰਸ ਦੀ ਲਾਗ ਉਸ ਨੂੰ ਲੱਗ ਚੁੱਕੀ ਹੈ। 50 ਸਾਲਾਂ ਦੇ ਵਿਅਕਤੀ ਦੀ ਮ੍ਰਿਤਕ ਦੇਹ ਕਬਰ ਦੇ ਕੋਲ ਸਥਿਤ ਦਰਖਤ ਉੱਤੇ ਲਟਕੀ ਮਿਲੀ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਡਰ ਸੀ ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ।
ਮ੍ਰਿਤਕ ਚਿਤੁਰ ਜਿਲ੍ਹੇ ਦੇ ਥਾਟਮਬੇਡੂ ਪਿੰਡ ਦਾ ਰਹਿਣ ਵਾਲਾ ਸੀ। ਜ਼ੁਖਾਮ ਅਤੇ ਬੁਖਾਰ ਹੋਣ ਕਰਕੇ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਉਹ ਕੋਰੋਨਾ ਵਾਇਰਸ ਨਾਲ ਸਕਰਮਿਤ ਹੋ ਗਿਆ ਹੈ ਅਤੇ ਉਸ ਦੀ ਵਜ੍ਹਾ ਕਰਕੇ ਹੋਰ ਲੋਕ ਨਾ ਬੀਮਾਰ ਹੋਣ ਇਸ ਲਈ ਉਸ ਨੇ ਇਕ ਦਰਖਤ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਅਖਾਬਾਰਾਂ ਵਿਚ ਖਤਰਨਾਕ ਕੋਰੋਨਾ ਵਾਇਰਸ ਦੀ ਖਬਰਾਂ ਅਤੇ ਮੋਬਾਇਲ ਉਤੇ ਉਸ ਦੇ ਵੀਡੀਓ ਵੇਖ ਕੇ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਬੇਟੇ ਮੁਤਾਬਕ ਉਸ ਦਾ ਪਿਤਾ 1 ਫਰਵਰੀ ਤੋਂ ਹੀ ਜ਼ੁਖਾਮ ਅਤੇ ਬੁਖਾਰ ਨਾਲ ਪੀੜਤ ਸੀ। ਡਾਕਟਰਾਂ ਨੇ ਉਸ ਨੂੰ ਦਵਾਈ ਵੀ ਦਿੱਤੀ ਅਤੇ ਜ਼ੁਖਾਮ ਅਤੇ ਬੁਖਾਰ ਅੱਗ ਨਾ ਫੈਲੇ ਇਸ ਲਈ ਉਸ ਨੂੰ ਮਾਸਕ ਪਹਿਨਣ ਲਈ ਕਿਹਾ ਪਰ ਦਵਾਈ ਖਾਣ ਨਾਲ ਵੀ ਕੋਈ ਫਰਕ ਨਾ ਪੈਣ ‘ਤੇ ਉਸ ਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਉਹ ਸੱਚੀ ਕੋਰੋਨਾ ਵਾਇਰਸ ਨਾਲ ਪੀੜਤ ਹੈ। ਪਰਿਵਾਰ ਨੇ ਦੱਸਿਆ ਕਿ ਅਸੀ ਉਸ ਨੂੰ ਸਮਝਾਇਆ ਵੀ ਕਿ ਇਹ ਬੀਮਾਰੀ ਕੇਵਲ ਚੀਨ ਵਿਚ ਹੀ ਹੈ ਪਰ ਉਹ ਨਾ ਮੰਨੇ।
ਪਰਿਵਾਰ ਅਨੁਸਾਰ ਮੰਗਲਵਾਰ ਸਵੇਰੇ ਉਸ ਨੇ ਬਾਹਰ ਤੋਂ ਘਰ ਦਾ ਦਰਵਾਜਾ ਬੰਦ ਕੀਤਾਅਤੇ ਉਹ ਚੱਲਿਆ ਗਿਆ। ਬਾਅਦ ਵਿਚ ਉਸ ਦੀ ਮ੍ਰਿਤਕ ਦੇਹ ਉਸ ਦੀ ਮਾਂ ਦੀ ਕਬਰ ਦੇ ਨੇੜੇ ਦਰਖ਼ਤ ਉੱਤੇ ਲਟਕੀ ਮਿਲੀ।

