Corona Virus : ਜਾਣੋ ਦੁਨੀਆ ਦੇ ਦੇਸ਼ਾਂ ਵਿਚ ਕਿੱਥੇ ਹੋਈਆਂ ਕਿੰਨੀਆਂ ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ 160 ਤੋਂ ਵੱਧ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ। ਵਿਸ਼ਵ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ 160 ਤੋਂ ਵੱਧ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ। ਵਿਸ਼ਵ ਵਿਚ ਕੋਰੋਨਾ ਵਾਇਰਸ ਨਾਲ 2 ਲੱਖ ਤੋਂ ਜਿਆਦਾ ਲੋਕ ਪੀੜਤ ਹੋ ਚੁੱਕੇ ਹਨ ਜਦਕਿ 8 ਹਜਾਰ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਕੋਰੋਨਾ ਵਾਇਰਸ ਦੇ ਕੇਂਦਰ ਚੀਨ ਤੋਂ ਬਾਅਦ ਇਸ ਮਹਾਮਾਰੀ ਨੇ ਸੱਭ ਤੋਂ ਜਿਆਦਾ ਕਹਿਰ ਇਟਲੀ ਵਿਚ ਢਾਹਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ 2,12,441 ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ।ਇੱਕਲੇ ਚੀਨ ਵਿਚ ਕੋਰੋਨਾ ਵਾਇਰਸ 3300 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਉੱਥੇ ਹੀ ਦੂਜਾ ਨੰਬਰ ਇਟਲੀ ਦਾ ਆਇਆ ਹੈ। ਇਟਲੀ ਵਿਚ ਕੋਰੋਨਾ ਵਾਇਰਸ ਨੇ ਇਸ ਕਦਰ ਤਬਾਹੀ ਮਚਾਈ ਹੋਈ ਹੈ ਕਿ ਉੱਥੇ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ ਪੀੜਤ 475 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਸ ਕਰਕੇ ਮਰਨ ਵਾਲਿਆਂ ਦਾ ਕੁੱਲ ਅੰਕੜਾ 2970 ਹੋ ਗਿਆ ਹੈ। ਇਟਲੀ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਪੂਰੇ ਦੇਸ਼ ਵਿਚ ਕਰਫਿਊ ਵਰਗੇ ਹਲਾਤ ਹੋ ਗਏ ਹਨ। ਕੋਰੋਨਾ ਵਾਇਰਸ ਦੇ ਖੋਫ ਕਾਰਨ ਲੋਕ ਆਪਣੇ ਘਰਾਂ ਵਿਚ ਕੈਦ ਹੋਣ ਲਈ ਮਜ਼ਬੂਰ ਹੋ ਚੁੱਕੇ ਹਨ।

ਸੁਪਰ ਪਾਵਰ ਅਮਰੀਕਾ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਉੱਥੇ ਹੁਣ ਤੱਕ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਸੰਖਿਆ 150 ਹੋ ਚੁੱਕੀ ਹੈ। ਇਸਲਾਮਿਕ ਦੇਸ਼ ਈਰਾਨ ਵਿਚ ਵੀ ਮਰਨ ਵਾਲਿਆਂ ਦੀ ਗਿਣਤੀ 1134 ਤੱਕ ਪਹੁੰਚ ਗਈ ਹੈ। ਜਦਕਿ 17 ਹਜ਼ਾਰ ਤੋਂ ਵੱਧ ਲੋਕ ਇਸ ਮਹਾਮਾਰੀ ਨਾਲ ਪੀੜਤ ਹੋ ਚੁੱਕੇ ਹਨ। ਸਪੇਨ ਵਿਚ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੁਣ ਤੱਕ 638 ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋ ਦਿੱਤੇ ਹਨ। ਉੱਥੇ ਹੀ ਇੰਗਲੈਂਡ ਵਿਚ 150 ਲੋਕਾਂ ਦੀ ਕੋਰੋੋਨਾ ਵਾਇਰਸ ਜਾਨ ਲੈ ਚੁੱਕਿਆ ਹੈ। ਗੱਲ ਜੇਕਰ ਭਾਰਤ ਦੀ ਕੀਤੀ ਜਾਵੇ ਤਾਂ ਇੱਥੇ ਵੀ ਕੋਰੋਨਾ ਕਾਰਨ 3 ਲੋਕਾਂ ਦੀ ਜਾਨ ਚੁੱਕੀ ਹੈ ਅਤੇ 171 ਤੋਂ ਵੱਧ ਲੋਕਾਂ ਨੂੰ ਇਸ ਵਾਇਰਸ ਦੀ ਲਾਗ ਲੱਗ ਚੁੱਕੀ ਹੈ।

Leave a Reply

Your email address will not be published. Required fields are marked *