ਪੰਜਾਬ ‘ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਗੁਰਦਾਸਪੁਰ ‘ਚ ਵਧੇ ਮਾਮਲੇ ਤੇ ਪਠਾਨਕੋਟ ‘ਚ ਬੱਚਿਆਂ ਦੇ ਸਕੂਲ ਬੰਦ

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਮੁੜ ਤੋਂ ਵਿਗੜਦੇ ਜਾ ਰਹੇ ਹਨ। ਸੂਬੇ ਦੇ ਕਈ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦੋਹਰੀ…

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਮੁੜ ਤੋਂ ਵਿਗੜਦੇ ਜਾ ਰਹੇ ਹਨ। ਸੂਬੇ ਦੇ ਕਈ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦੋਹਰੀ ਗਿਣਤੀ ਵਿਚ ਆ ਰਹੇ ਹਨ। ਜਿਥੇ ਅੱਜ ਗੁਰਦਾਸਪੁਰ ਵਿਚ ਕੋਰੋਨਾ ਵਾਇਰਸ ਦੇ 44 ਮਾਮਲੇ ਦਰਜ ਕੀਤੇ ਗਏ ਹਨ ਉਥੇ ਹੀ ਪਠਾਨਕੋਰਟ ਵਿਚ ਚੌਥੀ ਜਮਾਤ ਤੱਕ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। 

Also Read: ਵੈਸ਼ਣੋ ਦੇਵੀ ਯਾਤਰਾ ਦੀ ਤਿਆਰੀ ਕਰ ਰਹੇ ਸ਼ਰਧਾਲੂਆਂ ਲਈ ਵੱਡੀ ਖਬਰ

ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵਲੋਂ ਅੱਜ ਇਕ ਪੱਤਰ ਜਾਰੀ ਕਰ ਕੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਚੌਥੀ ਜਮਾਤ ਤੱਕ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ |  ਇਹ ਹੁਕਮ 15 ਜਨਵਰੀ ਤੱਕ ਜਾਰੀ ਕੀਤੇ ਗਏ ਹਨ।

Also Read: ਪੰਜਾਬ ਚੋਣਾਂ: ਕਿਸਾਨ ਜਥੇਬੰਦੀਆਂ ‘ਚ ਫੁੱਟ, AAP ਨਾਲ ਗਠਜੋੜ ‘ਤੇ ਵੰਡੀ ਨੇਤਾਵਾਂ ਦੀ ਰਾਇ

ਇਸ ਦੇ ਨਾਲ ਹੀ ਗੁਰਦਾਸਪੁਰ ਵਿਚ ਕੋਰੋਨਾ ਵਾਇਰਸ ਦੇ 44 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਗੁਰਦਾਸਪੁਰ ਡਿਪਟੀ ਕਮਿਸ਼ਨਰ ਵਲੋਂ ਜ਼ਿਲੇ ਵਿਚ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਹਿਦਾਇਤ ਜਾਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਮਾਸਕ ਪਾਉਣਾ ਜ਼ਿਲੇ ਅੰਦਰ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਕੋਵਿਡ ਦੀਆਂ ਦੋਵੇਂ ਡੋਜ਼ਾਂ ਲਗਵਾਉਣੀਆਂ ਵੀ ਲਾਜ਼ਮੀ ਹਨ। ਗੁਰਦਾਸਪੁਰ ਦੇ ਸਰਕਾਰੀ ਦਫਤਰਾਂ ਅੰਦਰ ਨੋ ਵੈਕਸੀਨੇਸ਼ਨ ਨੋ ਸਰਵਿਸ ਦੇ ਬੋਰਡ ਵੀ ਲਾਏ ਜਾ ਰਹੇ ਹਨ।

Leave a Reply

Your email address will not be published. Required fields are marked *