ਸੰਯੁਕਤ ਰਾਸ਼ਟਰ (ਇੰਟ.)- ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਰਫਤਾਰ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਹਾਲਾਂਕਿ, ਕੋਰੋਨਾ ਦੀ ਪੀਕ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਵਿਚਾਲੇ, ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਦੱਸਿਆ ਹੈ ਕਿ ਭਾਰਤ ਵਿਚ ਬੀਤੇ ਹਫਤੇ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ 13 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ ਜੋ ਚੰਗੇ ਸੰਕੇਤ ਹਨ। ਹਾਲਾਂਕਿ ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਇਹ ਵੀ ਕਿਹਾ ਹੈ ਕਿ ਭਾਵੇਂ ਹੀ ਬੀਤੇ ਹਫਤੇ ਭਾਰਤ ਵਿਚ ਕੋਰੋਨਾ ਕੇਸ ਵਿਚ ਕਮੀ ਆਈ ਹੋਵੇ ਪਰ ਇਹ ਅਜੇ ਵੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ- ਟੈਕਸਾਸ ਦੇ ਗਵਰਨਰ ਨੇ ਦਿੱਤਾ ਅਜੀਬ ਹੁਕਮ, ਸਕੂਲਾਂ ਵਿਚ ਮਾਸਕ ਲਾਉਣ ਦੀ ਪਾਬੰਦੀ ਹਟਾਈ

ਵਿਸ਼ਵ ਸਿਹਤ ਸੰਗਠਨ ਵਲੋਂ ਰਾਸ਼ਟਰੀ ਅਧਿਕਾਰੀਆਂ ਨਾਲ 16 ਮਈ ਤੱਕ ਪ੍ਰਾਪਤ ਹਫਤਾਵਾਰੀ ਕੋਰੋਨਾ ਮਹਾਮਾਰੀ ਵਿਗਿਆਨ ਅਪਡੇਟ ਡਾਟਾ ਮੁਤਾਬਕ ਪਿਛਲੇ ਹਫਤੇ ਵਿਚ ਸੰਸਾਰਕ ਪੱਧਰ ‘ਤੇ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 48 ਲੱਖ ਨਵੇਂ ਮਾਮਲੇ ਸਾਹਮਣੇ ਆਏ ਅਤੇ 86,000 ਨਵੀਆਂ ਮੌਤਾਂ ਦੀ ਸੂਚਨਾ ਦਿੱਤੀ ਗਈ ਜੋ ਕਿ ਉਸ ਦੇ ਪਹਿਲੇ ਹਫਤੇ ਤੋਂ ਘੱਟ ਹੋਏ ਹਨ। ਨਵੇਂ ਮਾਮਲਿਆਂ ਵਿਚ ਪੂਰੀ ਦੁਨੀਆ ਵਿਚ 12 ਫੀਸਦੀ ਦੀ ਘਾਟ ਆਈ ਹੈ ਅਤੇ ਮੌਤਾਂ ਵਿਚ 5 ਫੀਸਦੀ ਦੀ।
ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਹੈ ਕਿ ਬੀਤੇ ਹਫਤੇ ਪੂਰੀ ਦੁਨੀਆ ਵਿਚ ਭਾਰਤ ਤੋਂ ਸਭ ਤੋਂ ਵੱਧ ਨਵੇਂ ਮਾਮਲੇ (23,87,663) ਸਾਹਮਣੇ ਆਏ, ਜੋ ਪਿਛਲ਼ੇ ਹਫਤੇ ਦੇ ਮੁਕਾਬਲੇ 13 ਫੀਸਦੀ ਘੱਟ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਇਹ ਅੰਕੜੇ ਦੱਸ ਰਹੇ ਹਨ ਕਿ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਥੋੜ੍ਹੀ ਕਮੀ ਆਈ ਹੈ।

ਕੋਰੋਨਾ ਦੀ ਦੂਜੀ ਲਹਿਰ ਦੀ ਹੈਰਾਨ ਕਰਨ ਵਾਲੀ ਤੇਜ਼ੀ ਦੇ ਬਾਵਜੂਦ ਭਾਰਤ ਵਿਚ ਇਨਫੈਕਸ਼ਨ ਦਰ ਕਈ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਜ਼ਿਆਦਾ ਆਬਾਦੀ ਕਾਰਣ ਭਾਰਤ ਕੋਰੋਨਾ ਇਨਫੈਕਟਿਡਾਂ ਦੀ ਕੁਲ ਆਬਾਦੀ ਦੇ ਮਾਮਲੇ ਵਿਚ ਦੁਨੀਆ ਵਿਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ‘ਤੇ ਆ ਗਿਆ ਹੈ, ਪਰ ਹਕੀਕਤ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਭਾਰਤ ਵਿਚ ਅਜੇ ਤੱਕ ਦੋ ਫੀਸਦੀ ਤੋਂ ਘੱਟ ਆਬਾਦੀ ਹੀ ਕੋਰੋਨਾ ਨਾਲ ਇਨਫੈਕਟਿਡ ਪਾਈ ਗਈ ਹੈ, ਉਥੇ ਹੀ ਅਮਰੀਕਾ ਵਿਚ ਇਹ ਅੰਕੜਾ 10 ਫੀਸਦੀ ਤੋਂ ਵੀ ਜ਼ਿਆਦਾ ਹੈ।




