ਨਵੀਂ ਦਿੱਲੀ (ਇੰਟ.)- ਮੱਧ ਪ੍ਰਦੇਸ਼ ਦੇ ਝਾਬੂਆ ਕੜਕਨਾਥ ਰਿਸਰਚ ਸੈਂਟਰ (Researh centre) ਅਤੇ ਖੇਤੀ ਵਿਗਆਨ ਕੇਂਦਰ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਅਤੇ ਡਿਪਾਰਟਮੈਂਟ ਆਫ ਹੈਲਥ ਰਿਸਰਚ (DHR) ਨੂੰ ਲਿਖੀ ਇਕ ਚਿੱਠੀ ਵਿਚ ਦਾਅਵਾ ਕੀਤਾ ਹੈ ਕਿ ਕੋਰੋਨਾ ਇਨਫੈਕਸ਼ਨ (Corona Infection) ਦੌਰਾਨ ਅਤੇ ਉਸ ਤੋਂ ਠੀਕ ਹੋਣ ਪਿੱਛੋਂ ਡਾਈਟ ਵਿਚ ਕੜਕਨਾਥ ਮੁਰਗੇ ਦਾ ਇਸਤੇਮਾਲ ਸਰੀਰ ਦੀ ਇਮਿਊਨਿਟੀ (Immunity) ਵਧਾ ਸਕਦਾ ਹੈ।
Read this- ਪੰਜਾਬ ਵਿਚ ਲਾਕਡਾਊਨ ਹੋਇਆ ਖਤਮ, ਇਹ ਹਨ ਨਵੀਆਂ ਗਾਈਡਲਾਈਨਜ਼
ਖੇਤੀ ਵਿਗਿਆਨ ਕੇਂਦਰ ਅਤੇ ਝਬੁਆ ਕੜਕਨਾਥ ਰਿਸਰਚ ਸੈਂਟਰ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਕੜਕਨਾਥ ਮੁਰਗੇ ਦੇ ਮਾਸ ਵਿਚ ਹਾਈ ਪ੍ਰੋਟੀਨ, ਵਿਟਾਮਿਨ, ਜ਼ਿੰਕ ਅਤੇ ਲੋ ਫੈਟ ਪਾਇਆ ਜਾਂਦਾ ਹੈ, ਉਥੇ ਹੀ ਉਹ ਕੋਲੈਸਟ੍ਰੋਲ ਫ੍ਰੀ ਵੀ ਹੈ, ਅਜਿਹੇ ਵਿਚ ਪੋਸਟ ਕੋਵਿਡ ਅਤੇ ਕੋਵਿਡ ਦੌਰਾਨ ਇਸ ਡਾਈਟ ਪ੍ਰੋਟੋਕਾਲ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਜਿਸ ਨਾਲ ਇਮਊਨਿਟੀ ਬਿਹਤਰ ਹੋਵੇ।
Read this- ਚੰਡੀਗੜ੍ਹ ਵਿਚ ਬਦਲੀ ਸਪੀਡ ਵਾਹਨਾਂ ਦੀ ਲਿਮਿਟ, ਜਾਣੋਂ ਕੀ ਹਨ ਨਵੇਂ ਨਿਯਮ
ਇਸ ਚਿੱਠੀ ਵਿਚ ਨੈਸ਼ਨਲ ਮੀਟ ਰਿਸਰਚ ਸੈਂਟਰ ਅਤੇ ਮੈਡੀਕਲ ਜਨਰਲ ਵਿਚ ਪ੍ਰਕਾਸ਼ਿਤ ਰਿਪੋਰਟ ਦੀ ਕਾਪੀ ਵੀ ਲਗਾਈ ਗਈ ਹੈ। ਟਵਿੱਟਰ ‘ਤੇ ਵੀ ਸੁਝਾਅ ਪੱਤਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦੋਹਾਂ ਸੰਸਥਾਵਾਂ ਨੇ ਚਿੱਠੀ ਅਤੇ ਹੋਰ ਦਸਤਾਵੇਜ਼ ਚੋਟੀ ਦੀ ਮੈਡੀਕਲ ਸੰਸਥਾਵਾਂ ਨੂੰ ਭੇਜੇ ਹਨ। ਕੜਕਨਾਥ ਦੇ ਅੰਡਿਆਂ ਵਿਚ ਵੀ ਇਨ੍ਹਾਂ ਤੱਤਾਂ ਦੀ ਪ੍ਰਮੁੱਖਤਾ ‘ਤੇ ਜ਼ੋਰ ਦਿੱਤਾ ਗਿਆ ਹੈ।

ਹੁਣ ਆਈ.ਸੀ.ਐੱਮ.ਆਰ. ‘ਤੇ ਨਿਰਭਰ ਕਰਦਾ ਹੈ ਕਿ ਝਾਬੁਆ ਦੇ ਕੜਕਨਾਥ ਮੁਰਗੇ ਅਤੇ ਉਸ ਦੇ ਅੰਡਿਆਂ ਨੂੰ ਕੋਵਿਡ ਅਤੇ ਪੋਸਟ ਕੋਵਿਡ ਦੇ ਮਰੀਜ਼ਾਂ ਦੀ ਡਾਈਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਨਹੀਂ। ਕੋਰੋਨਾ ਇਨਫੈਕਸ਼ਨ ਤੋਂ ਬਾਅਦ ਬੇਹੱਦ ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ‘ਤੇ ਇਸ ਦਾ ਅਸਰ ਪੈਂਦਾ ਹੈ, ਇਸ ਦੇ ਨਤੀਜੇ ਸ਼ੁਰੂਆਤੀ ਪ੍ਰੀਖਣ ਤੋਂ ਬਾਅਦ ਹੀ ਸਾਹਮਣੇ ਆ ਸਕਦੇ ਹਨ। ਜੇਕਰ ਨਤੀਜਾ ਹਾਂ ਪੱਖੀ ਰਹੇ ਤਾਂ ਇਸ ਨੂੰ ਡਾਈਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।





