ਸਿੱਧੂ ਤੋਂ ਬਾਅਦ ਪੰਜਾਬ ਦੀ ਸੋਚ ਬਦਲਣ ਨੂੰ ਤਿਆਰ ਅਮਰਿੰਦਰ ਸਿੰਘ ਰਾਜਾ ਵੜਿੰਗ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੱਧੂ ਦੇ ਯੂ ਟਿਉਬ ਚੈਨਲ ‘ਜਿੱਤੇਗਾ ਪੰਜਾਬ’ ਦੀ ਸ਼ੁਰੂਆਤ ਤੋਂ ਬਾਅਦ ਰਾਜਨੀਤਕ ਰਾਜਿੰਦਰਾ ਸ਼ੇਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੱਧੂ ਦੇ ਯੂ ਟਿਉਬ ਚੈਨਲ ‘ਜਿੱਤੇਗਾ ਪੰਜਾਬ’ ਦੀ ਸ਼ੁਰੂਆਤ ਤੋਂ ਬਾਅਦ ਰਾਜਨੀਤਕ ਰਾਜਿੰਦਰਾ ਸ਼ੇਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣਾ ਯੂ ਟਿਉਬ ਚੈਨਲ ‘ਸੋਚ ਪੰਜਾਬ ਦੀ’ ਸ਼ੁਰੂ ਕੀਤਾ ਹੈ। ਸਿੱਧੂ ਦੇ ਚੈਨਲ ਦੇ ਆਉਣ ਤੋਂ ਬਾਅਦ ਹੁਣ ਰਾਜਾ ਵੜਿੰਗ ਆਪਣੇ ਚੈਨਲ ਨੂੰ ਲੈ ਕੇ ਚਰਚਾ ‘ਚ ਬਣੇ ਹੋਏ ਹਨ। ਰਾਜਾ ਵੜਿੰਗ ਦੇ ਚੈਨਲ ਨੂੰ ਦੋ ਰੋਜ ‘ਚ ਕਰੀਬ ਸਾਢੇ ਤਿੰਨ ਸੋ ਸਬਸਕਰਾਇਬਰ ਮਿਲੇ ਹਨ।

Image result for amrinder singh raja warring

ਉਨ੍ਹਾਂ ਆਪਣੇ ਚੈਨਲ ‘ਸੋਚ ਪੰਜਾਬ ਦੀ’ ‘ਤੇ ਦੋ ਵਿਡਿਓ ਅਪਲੋਡ ਕੀਤੀ ਹੈ। ਨਾਲ ਹੀ ਆਪਣੇ ਫੇਸਬੁੱਕ ਪੇਜ ‘ਤੇ ਚੈਨਲ ਦਾ ਲਿੰਕ ਜਾਰੀ ਕਰਦਿਆਂ ਲੋਕਾਂ ਤੋਂ ਆਪਣੇ ਚੈਨਲ ਨੂੰ ਸਬਸਕਰਾਇਬ ਕਰਨ ਤੇ ਜੁੜਨ ਦੀ ਅਪੀਲ ਕੀਤੀ ਹੈ। ਧਿਆਨ ਯੋਗ ਹੈ ਕਿ, ਹਾਲ ਹੀ ‘ਚ ਨਵਜੋਤ ਸਿੰਘ ਸਿੱਧੂ ਨੇ ਯੂਟਿਉਬ ‘ਤੇ ਚੈਨਲ ‘ਜੀਤੇਗਾ ਪੰਜਾਬ ਦੀ’ ਸ਼ੁਰੂਆਤ ਕੀਤੀ ਸੀ। ਹੁਣ ਰਾਜਾ ਵੈਡਿੰਗ ਨੇ ਚੈਨਲ ‘ਸੌਚ ਪੰਜਾਬ ਦੀ’ ਸ਼ੁਰੂ ਕਰਕੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ।

ਸੋਸ਼ਲ ਮੀਡੀਆ ‘ਤੇ, ਲੋਕ ਰਾਜਾ ਵਡਿੰਗ ਨੂੰ ਚੈਨਲ ਸ਼ੁਰੂ ਕਰਨ ‘ਤੇ ਵਧਾਈ ਦੇ ਰਹੇ ਹਨ। ਰਾਜਾ ਵਡਿੰਗ ਚੈਨਲ ਨੂੰ ਸ਼ੁਰੂ ਕਰਨ ਤੋਂ ਬਾਅਦ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਵੀ ਹੋਏ। ਉਨ੍ਹਾਂ ਲੇਕਾਂ ਨੂੰ ਸਰਕਾਰ ਦੀ ਪ੍ਰਾਪਤੀਆਂ ਬਾਰੇ ਵੀ ਗਿਣਵਾਇਆ।

Leave a Reply

Your email address will not be published. Required fields are marked *