ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੱਧ ਪ੍ਰਦੇਸ਼ ਵਿੱਚ ਕਰੀਬ 230 ਸੀਟਾਂ ਦੇ ਰੁਝਾਨ ਸਾਹਮਣੇ ਆਏ ਹਨ। ਜਿਸ ਤੇ ਰੁਝਾਨਾਂ ਦਾ ਕਹਿਣਾ ਹੈ ਕਿ ਮੱਧਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾ ਸਕਦੀ ਹੈ। ਰੁਝਾਨਾਂ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਕਰੀਬ 108 ਤੇ ਚੱਲ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਬੀਜੇਪੀ ਪਾਰਟੀ 113 ਤੇ ਚੱਲ ਰਹੀ ਹੈ। ਇਹਨਾਂ ਰੁਝਾਨਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਇਸ ਵਾਰ ਬੀਜੇਪੀ ਪਾਰਟੀ ਨੂੰ ਟਕੱਰ ਦਿੰਦੀ ਹੋਈ ਨਜਰ ਆ ਰਹੀ ਹੈ।
ਦੂਜੇ ਪਾਸੇ ਜੇਕਰ ਰਾਜਸਥਾਨ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਉੱਥੇ 199 ਦੇ ਰੁਝਾਨ ਸਾਹਮਣੇ ਆਏ ਹਨ। ਜਿਹਨਾਂ ਤੇ ਰੁਝਾਨਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ 93 ਤੇ ਅਤੇ ਬੀਜੇਪੀ ਪਾਰਟੀ 82 ਤੇ ਚੱਲ ਰਹੀ ਹੈ। ਨਾਲ ਹੀ ਉਹ ਵੀ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਇਸ ਵਾਰ ਕਾਫੀ ਵਧਿਆ ਪ੍ਰਦਰਸ਼ਨ ਕਰ ਰਹੀ ਹੈ। ਜਿਸ ਕਾਰਨ ਬੀਜੇਪੀ ਪਾਰਟੀ ਨੂੰ ਸਾਲ 2019 ਲਈ ਕਾਫੀ ਤਿਆਰੀ ਕਰਨ ਦੀ ਲੋੜ ਲੱਗ ਰਹੀ ਹੈ।

