ਚੰਡੀਗੜ੍ਹ- ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ਉੱਤੇ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੀ 16 ਤਰੀਕ ਨੂੰ ਵਿਰੋਧੀਆਂ ਨੂੰ ਜਵਾਬ ਤੇ ਪੰਜਾਬ ਵਾਸੀਆਂ ਨੂੰ ਤੋਹਫਾ ਦੇਣ ਜਾ ਰਹੇ ਹਨ।
Also Read: ਪਟੜੀ ‘ਤੇ ਲੇਟ ਕੇ ਫੋਨ ਸੁਣ ਰਹੀ ਸੀ ਲੜਕੀ ਤੇ ਉੱਤੋਂ ਆ ਗਈ ਟ੍ਰੇਨ… (ਵੀਡੀਓ)
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਬਹੁਤ ਪਵਿੱਤਰ ਵਿਸਾਖੀ ਦਾ ਦਿਹਾੜਾ ਹੈ ਤੇ ਇਸ ਦੇ ਨਾਲ ਹੀ ਅੱਜ ਬਾਬਾ ਸਾਹਿਬ ਦੀ ਜਯੰਤੀ ਵੀ ਹੈ। ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਦੀ ਬਦੌਲਤ ਹੀ ਸਾਨੂੰ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਮਿਲਿਆ ਹੈ। ਦੇਸ਼ ਦਾ ਕੋਈ ਵੀ ਇਨਸਾਨ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਬਣ ਸਕਦਾ ਹੈ। ਇਸ ਦੌਰਾਨ ਉਨ੍ਹਾਂ ਸਿੱਖਿਆ ਅਤੇ ਸਿਹਤ ਦੇ ਮੁੱਦੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖਿਆ ਦੀ ਕਦੇ ਚੋਰੀ ਨਹੀਂ ਹੋ ਸਕਦੀ। ਸਿੱਖਿਆ ਰਾਹੀਂ ਕੋਈ ਵੀ ਉਪਲੱਬਧੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਸਰਕਾਰ ਦੀ ਤਰਜੀਹ ਸਿੱਖਿਆ ਤੇ ਸਿਹਤ ਸਹੂਲਤਾ ਵਿਚ ਸੁਧਾਰ ਕਰਨ ਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਦੇ ਪੈਸੇ ਦੀ ਸਹੀ ਵਰਤੋਂ ਕੀਤੀ ਜਾਵੇਗੀ। ਪਹਿਲਾਂ ਮਹਿਲਾਂ ਵਾਲਾ ਰਾਜਾ ਖੇਤੀਬਾੜੀ ਮੰਤਰੀ ਸੀ ਤੇ ਹੁਣ ਇਕ ਆਮ ਬੰਦਾ।
Also Read: ਉਦੇਪੁਰ: ਪਿਕਅਪ ਖੱਡ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ, CM ਗਹਿਲੋਤ ਨੇ ਜਤਾਇਆ ਦੁੱਖ
ਇਸ ਦੌਰਾਨ ਇਕ ਪੱਤਰਕਾਰ ਨੇ ਉਨ੍ਹਾਂ ਤੋਂ ਸਵਾਲ ਪੁੱਛ ਲਿਆ ਕਿ ਪੰਜਾਬ ਦੇ ਬਿਜਲੀ ਅਧਿਕਾਰੀਆਂ ਦੀ ਦਿੱਲੀ ਮੁੱਖ ਮੰਤਰੀ ਨਾਲ ਮੁਲਾਕਾਤ ਉੱਤੇ ਵਿਰੋਧੀ ਉਨ੍ਹਾਂ ਉੱਤੇ ਨਿਸ਼ਾਨੇ ਵਿੰਨ੍ਹ ਰਹੇ ਹਨ। ਇਸ ਉੱਤੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਧਿਕਾਰੀ ਹੋਰਾਂ ਸੂਬਿਆਂ ਵਿਚ ਨਵੀਂ ਤਕਨੀਕ ਬਾਰੇ ਸਿੱਖਣ ਜਾਂਦੇ ਰਹੇ ਹਨ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਆਉਣ ਵਾਲੀ 16 ਤਰੀਕ ਨੂੰ ਸਾਰਿਆਂ ਨੂੰ ਜਵਾਬ ਮਿਲ ਜਾਓ ਕਿ ਬਿਜਲੀ ਅਧਿਕਾਰੀ ਦਿੱਲੀ ਕਿਉਂ ਗਏ ਸਨ।

