ਚੰਡੀਗੜ੍ਹ: ਪੰਜਾਬ ਦਾ ਨਵਾਂ ਮੁੱਖ ਮੰਤਰੀ ਚੁਣਨ ਲਈ ਚੰਡੀਗੜ੍ਹ ਦੇ ਨਿੱਜੀ ਹੋਟਲ ਵਿਚ ਮੀਟਿੰਗ ਖਤਮ ਹੋ ਗਈ ਹੈ। ਇਸ ਦੌਰਾਨ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਨੂੰ ਇੱਕ ਘੰਟੇ ਅੰਦਰ ਨਵਾਂ ਮੁੱਖ ਮੰਤਰੀ ਮਿਲ ਜਾਵੇਗਾ।
ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਦਿੱਲੀ ‘ਚ ਮੰਥਨ, ਰਾਹੁਲ ਗਾਂਧੀ ਦੇ ਘਰ ਮੀਟਿੰਗ ਜਾਰੀ
ਚੰਡੀਗੜ੍ਹ ਦੇ ਨਿੱਜੀ ਹੋਟਲ ਵਿਚੋਂ ਬਾਹਰ ਨਿਕਲਦਿਆਂ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਤਕਰੀਬਨ ਇੱਕ ਘੰਟੇ ਅੰਦਰ ਮਿਲ ਜਾਵੇਗਾ। ਮੁੱਖ ਮੰਤਰੀ ਚੁਣਨ ਦਾ ਆਖਰੀ ਫੈਸਲਾ ਸੋਨੀਆ ਗਾਂਧੀ ਲੈਣਗੇ। ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰ ਤੋਂ ਕਾਂਗਰਸੀ ਵਿਧਾਇਕਾਂ ਦੀ ਹੋਟਲ ਵਿਚ ਮੀਟਿੰਗ ਜਾਰੀ ਸੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਹਾਈ ਕਮਾਨ ਵਲੋਂ ਭੇਜੇ ਗਏ ਦੋ ਆਬਜ਼ਰਵਰ ਵੀ ਮੌਜੂਦ ਸਨ।
ਪੜੋ ਹੋਰ ਖਬਰਾਂ: ਬਟਾਲਾ ਪੁਲਿਸ ਦੇ ASI ਘਰ ਚੋਰੀ, ਖੁਦ ਲਾ ਰਿਹੈ ਪੁਲਿਸ ਨੂੰ ਇਨਸਾਫ ਦੀ ਗੁਹਾਰ



