ਅੰਮ੍ਰਿਤਸਰ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਤੀਜਾ ਭੁਪਿੰਦਰ ਸਿੰਘ ਹਨੀ ਜੋ ਇਸ ਸਮੇਂ ਪੁਲਿਸ ਕਸਟਡੀ ਵਿਚ ਹੈ, ਨੂੰ ਸਿਹਤ ਖਰਾਬ ਹੋਣ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਭੁਪਿੰਦਰ ਸਿੰਘ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਦੱਸੀ ਸੀ। ਇੱਥੇ ਗੁਰੂ ਨਾਨਕ ਦੇਵ ਹਸਪਤਾਲ ਦੀ ਆਈ.ਸੀ.ਯੂ. ਵਾਰਡ ਵਿਚ ਹਨੀ ਨੂੰ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Also Read: ‘ਪੁਤਿਨ ਨੂੰ ਜੰਗ ਰੋਕਣ ਦੀ ਹਦਾਇਤ ਨਹੀਂ ਦੇ ਸਕਦੇ’
ਦੱਸ ਦਈਏ ਕਿ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਨੂੰ ਈਡੀ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਚੰਨੀ ਦੇ ਭਤੀਜੇ ਹਨੀ ਦੇ ਕੋਲੋਂ 10 ਕਰੋੜ ਰੁਪਏ ਬਰਾਮਦ ਹੋਏ ਸਨ। ਇਸ ਦੌਰਾਨ ਉਸ ਨੇ ਕਬੂਲ ਕੀਤਾ ਸੀ ਕਿ ਉਸ ਨੇ ਇਹ ਪੈਸੇ ਗੈਰ-ਕਾਨੂੰਨੀ ਬਦਲੀਆਂ ਤੇ ਰੇਤਾ ਮਾਫੀਆ ਰਾਹੀਂ ਕਮਾਏ ਹਨ।
Also Read: ਕੁੜੀਆਂ ਦੇ ਨਾਂ ‘ਤੇ ਫਰਜ਼ੀ FB ਖਾਤੇ ਖੋਲ੍ਹ ਕੇ ਮਾਰੀ ਲੱਖਾਂ ਦੀ ਠੱਗੀ, 3 ਗ੍ਰਿਫਤਾਰ



