ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਹੜ੍ਹ ਦੀ ਚਪੇਟ ‘ਚ ਆ ਜਾਣ ਕਾਰਨ ਕਈ ਲੋਕ ਬੇਘਰ ਹੋ ਗਏ ਹਨ ਕਈਆਂ ਦੇ ਤਾਂ ਫਸਲਾਂ ਤਬਾਹ ਹੋ ਗਈਆਂ ਹਨ। ਉੱਥੇ ਹੀ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਹੜ੍ਹ ਦੇ ਕਾਰਨ 1700 ਕਰੋੜ ਦਾ ਨੁਕਸਾਨ ਦੱਸਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਲੋਕ ਇਸ ਹੜ੍ਹ ਦੇ ਕਾਰਨ ਬੇਘਰ ਹੋ ਗਏ ਹਨ ਤੇ ਨਾਲ ਹੀ ਕਈਆਂ ਦੀ ਕਈ ਏਕੜ ਫਸਲਾਂ ਤਬਾਹ ਹੋ ਗਈਆਂ ਹਨ।
ਜਿਸ ਕਾਰਨ ਪੰਜਾਬ ਸਰਕਾਰ ਨੇ ਪੀਐੱਮ ਨਰਿੰਦਰ ਮੋਦੀ ਤੋਂ ਇਸ ਨੁਕਾਸਨ ਦੀ ਭਰਪਾਈ ਦੇ ਲਈ 1000 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਇਸ ਸੰਬੰਧੀ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੀਐੱਮ ਨਰਿੰਦਰ ਮੋਦੀ ਨੂੰ ਇਕ ਚਿੱਠੀ ਵੀ ਲਿਖੀ ਹੈ। ਉਹਨਾਂ ਨੇ ਚਿੱਠੀ ‘ਚ ਕਿਹਾ ਕਿ ਸਾਲ 1958 ਤੋਂ ਬਾਅਦ ਪਹਿਲੀ ਵਾਰ ਪੰਜਾਬ ਚ ਅਜਿਹਾ ਹੋਇਆ ਹੈ ਜਦੋ ਭਾਖੜਾ ਡੈਮ ਚੋਂ ਇੰਨੀ ਵੱਡੀ ਮਾਤਰਾ ਚ ਪਾਣੀ ਛੱਡਿਆ ਗਿਆ ਹੋਵੇ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਈ ਜਿਲ੍ਹੇ ਇਸ ਤਰ੍ਹਾਂ ਦੇ ਹਨ ਜਿੱਥੇ ਕਈ ਕਈ ਫੁੱਟ ਪਾਣੀ ਭਰ ਗਿਆ ਹੈ। ਜਿਸ ਕਾਰਨ ਕਈ ਪਿੰਡ ਇਸ ਪਾਣੀ ਦੀ ਚਪੇਟ ਚ ਆ ਗਏ ਹਨ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਚ ਹੜ੍ਹ ਦੇ ਕਾਰਨ 1700 ਕਰੋੜ ਰੁਪਏ ਦਾ ਨੁਕਸਾਨ ਹੋਣ ਗੱਲ ਆਖੀ ਸੀ। ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਮਦਦ ਲਈ ਕੀ ਕੁਝ ਕਰਦੀ ਹੈ।
ਇਹ ਵੀ ਪੜੋਂ:- CM ਕੈਪਟਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਦੌਰਾ ਤੇ ਕਿਹਾ ਇਹ….!

