ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ ਵਿਧਾਨਸਭਾ ਚ ਹੋਣ ਵਾਲੇ ਸੰਵਿਧਾਨ ਮੌਕੇ ਵਿਸ਼ੇਸ਼ ਇਜਲਾਸ ਚ ਸ਼ਾਮਿਲ ਹੋਣਗੇ। ਕਾਬਿਲੇਗੌਰ ਹੈ ਕਿ ਸੀਐੱਮ ਕੈਪਟਨ ਅਮਰਿੰਦਰ ਵਿਦੇਸ਼ ਦੌਰੇ ਤੇ ਗਏ ਹੋਏ ਪਰ ਉਹ ਆਪਣਾ ਵਿਦੇਸ਼ ਦੌਰੇ ਨੂੰ ਵਿੱਚ ਹੀ ਛੱਡ ਕੇ ਪੰਜਾਬ ਵਾਪਿਸ ਆ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਸੀਐੱਮ ਅਮਰਿੰਦਰ ਸਿੰਘ ਨੇ ਇਜਲਾਸ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉੱਥੇ ਹੀ ਸੀਐੱਮ ਕੈਪਟਨ ਦੇ ਲਈ ਵਿਧਾਇਕਾਂ ਦੀ ਨਾਰਾਜਗੀ ਵੀ ਵੱਡਾ ਸਿਰਦਰਦ ਬਣੀ ਹੋਈ ਹੈ।

