ਅੰਮ੍ਰਿਤਸਰ: ਅੰਮ੍ਰਿਤਸਰ ਦੇ ਕਲੱਬਾਂ ਅਤੇ ਬਾਰ ਰੈਸਟੋਰੈਂਟਾਂ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿਚਲੇ ਕਲੱਬਾਂ ਅਤੇ ਬਾਰ ਰੈਸਟੋਰੈਂਟਾਂ ਦੇ ਮਾਲਕ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੇਚਦੇ ਸੀ ਜਿਸ ਨਾਲ ਉਹ ਪੰਜਾਬ ਸਰਕਾਰ ਨੂੰ ਵੱਡਾ ਚੂਨਾ ਲਗਾ ਰਹੇ ਸੀ।
ਕਲੱਬਾਂ ਅਤੇ ਬਾਰ ਰੈਸਟੋਰੈਂਟਾ ਦੇ ਮਾਲਕ 18 ਹਜ਼ਾਰ ਦੀ ਬੋਤਲ ਨੂੰ 30 ਹਜ਼ਾਰ ਚ ਵੇਚ ਰਹੇ ਸੀ ਅਤੇ 14 ਫੀਸਦ ਦੀ ਥਾਂ ਲੋਕਾਂ ਤੋਂ 22 ਫੀਸਦ ਵੈਟ ਲਿਆ ਜਾ ਰਿਹਾ ਸੀ। ਜਦਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਸਿਰਫ਼ 14 ਫੀਸਦ ਵੈਟ ਲਿਆ ਜਾ ਸਕਦਾ ਹੈ। ਜਿੱਥੇ ਇਹ ਲੋਕ ਸਰਕਾਰ ਨੂੰ ਚੂਨਾ ਲਗਾ ਰਹੇ ਸਨ ਉੱਥੇ ਹੀ ਲੋਕਾਂ ਨੂੰ ਵੀ ਠੱਗ ਰਹੇ ਸਨ।ਮਿਲੀ ਜਾਣਕਾਰੀ ਮੁਤਾਬਿਕ ਐਕਸਾਇਜ਼ ਦੀਆਂ ਟੀਮਾਂ ਨੇ ਬੋਤਲਾਂ ਨੂੰ ਜ਼ਬਤ ਕਰ ਲਿਆ ਹੈ।

