ਪਟਿਆਲਾ : ਦਿੱਲੀ ਏਅਰਪੋਰਟ ਉੱਤੇ ਜਾਣ ਵਾਲਿਆ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਪਰਵਾਸੀ ਘੱਟ ਕਿਰਾਏ ਉੱਤੇ ਵੋਲਵੋ ਬੱਸ ਦਾ ਫਾਇਦਾ ਲੈ ਸਕਣਗੇ। ਪੀਆਰਟੀਸੀ ’ਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਫ਼ਰ ਲਈ 6 ਬੱਸਾਂ ਹੋਰ ਸ਼ਾਮਿਲ ਕੀਤੀਆਂ ਗਈਆਂ ਹਨ। ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਲੰਮੇ ਸਮੇਂ ਦੀ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਨਾਲ ਮਿਲ ਰਹੇ ਸਾਥ ਨਾਲ ਵਿਭਾਗ ਜਲਦ ਵਾਧੇ ਦਾ ਵਿਭਾਗ ਬਣ ਕੇ ਉਭਰੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਨਵੀਆਂ ਛੇ ਵੋਲਵੋ ਬੱਸਾਂ ਪੰਜਾਬ ਦੇ ਵੱਖ-ਵੱਖ ਅੱਡਿਆਂ ’ਚੋਂ ਦਿੱਲੀ ਏਅਰਪੋਰਟ ਜਾਇਆ ਕਰਨਗੀਆ, ਜਿਸ ਨਾਲ ਹੁਣ ਲੋਕ ਸਸਤੇ ਤੇ ਸੁਖਾਲੇ ਸਫ਼ਰ ਦਾ ਆਨੰਦ ਮਾਣ ਸਕਣਗੇ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪ੍ਰਾਈਵੇਟ ਬੱਸਾਂ ਦੀ ਮਨਮਰਜੀ ਕਾਰਨ ਲੋਕ ਪਰੇਸ਼ਾਨ ਨਹੀਂ ਹੋ ਸਕਣਗੇ।
