ਸ਼ਿਮਲਾ ‘ਚ ਬੱਦਲ ਫੱਟਣ ਕਾਰਨ ਮਚੀ ਤਬਾਹੀ: ਮਣੀਮਹੇਸ਼ ਯਾਤਰਾ ਵੀ ਰੋਕੀ, ਦੇਖੋ ਦਰਦਨਾਕ ਤਸਵੀਰਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੰਜਾਬ ‘ਚ ਮੌਸਮ ਵੱਲੋਂ ਕਰਵਟ ਬਦਲੀ ਗਈ ਹੈ ਉੱਥੇ ਹੀ ਪਹਾੜੀ ਇਲਾਕਿਆਂ ਚ ਵੀ ਮੌਸਮ ਦਾ ਅਲਗ ਹੀ ਰੁਪ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੰਜਾਬ ‘ਚ ਮੌਸਮ ਵੱਲੋਂ ਕਰਵਟ ਬਦਲੀ ਗਈ ਹੈ ਉੱਥੇ ਹੀ ਪਹਾੜੀ ਇਲਾਕਿਆਂ ਚ ਵੀ ਮੌਸਮ ਦਾ ਅਲਗ ਹੀ ਰੁਪ ਦੇਖਣ ਨੂੰ ਮਿਲ ਰਿਹਾ ਹੈ।

Cloud burst Cloud burst Cloud burst Cloud burst   ਦਸ ਦਈਏ ਕਿ ਹਿਮਾਚਲ ਪ੍ਰਦੇਸ਼ ‘ਚ ਮੀਂਹ ਆਪਣਾ ਕਹਿਰ ਬਰਸਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਿਮਲਾ ‘ਚ ਭਾਰੀ ਬਰਸਾਤ ਦੇ ਕਾਰਨ ਨੈਸ਼ਨਲ ਹਾਈਵੇਅ 5 ਬੰਦ ਹੋ ਗਏ ਹਨ।

Cloud burst

ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦਸ ਦਈਏ ਕਿ ਜ਼ਮੀਨ ਖਿਸਕਣ ਕਾਰਨ ਯਮੂਨੇਤਰੀ ਹਾਈਵੇਅ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਬੱਦਲ ਫੱਟਣ ਦੇ ਕਾਰਨ ਘਰਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਕਾਬਿਲੇਗੌਰ ਹੈ ਕਿ ਬੱਦਲ ਫੱਟਣ ਦੇ ਕਾਰਨ ਮਣੀਮਹੇਸ਼ ਦੀ ਯਾਤਰਾ ਤੇ ਵੀ ਰੋਕ ਲਗਾ ਦਿੱਤੀ ਗਈ ਹੈ।

Cloud burst

ਜਿਸ ਕਾਰਨ ਕਈ ਸ਼ਰਧਾਲੂ ਰਾਹ ਚ ਹੀ ਫਸ ਗਏ ਹਨ। ਉੱਥੇ ਹੀ ਮੌਸਮ ਵਿਭਾਗ ਵੱਲੋਂ  26 ਤੋੰ 28 ਅਗਸਤ ਤੱਕ ਕਈ ਇਲਾਕਿਆਂ  ਚ ਬਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ।

Cloud burst

ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪਹਿਲਾ ਨਾਲੋਂ ਭਾਰੀ ਬਰਸਾਤ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉੱਥੇ ਹੀ ਪੰਜਾਬ ਦੇ ਲੋਕ ਅਜੇ ਤੱਕ ਹੜ੍ਹ ਪ੍ਰਭਾਵਿਤ ਇਲਾਕੇ ਸੁਧਰੇ ਨਹੀਂ ਸਨ ਤੇ ਮੌਸਮ ਵਿਭਾਗ ਵੱਲੋਂ ਇਕ ਵਾਰ ਫਿਰ ਤੋਂ ਚਿਤਾਵਨੀ ਦਿੱਤੀ ਗਈ ਹੈ।

 

 

Leave a Reply

Your email address will not be published. Required fields are marked *