ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਮੌਸਮ ਦੇ ਬਦਲਣਗੇ ਮਿਜਾਜ਼, ਵਧੇਗੀ ਠੰਡ ਪਰ ਕਿਸਾਨਾਂ ਲਈ ਲਾਭਦਾਇਕ

ਚੰਡੀਗੜ੍ਹ : ਪੰਜਾਬ, ਹਰਿਆਣਾ (Punjab, Haryana) ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ (Union Territory of Chandigarh) ਵਿਚ ਆਉਣ ਵਾਲੇ 5 ਦਿਨਾਂ ਤੱਕ ਸੀਤ ਲਹਿਰ ਚੱਲਣ ਦੀ…

ਚੰਡੀਗੜ੍ਹ : ਪੰਜਾਬ, ਹਰਿਆਣਾ (Punjab, Haryana) ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ (Union Territory of Chandigarh) ਵਿਚ ਆਉਣ ਵਾਲੇ 5 ਦਿਨਾਂ ਤੱਕ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ, ਜਿਸ ਕਾਰਣ ਠੰਢ ਵਧੇਗੀ। ਮੰਗਲਵਾਰ ਨੂੰ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ (Punjab and Chandigarh) ਵਿਚ ਸੰਘਣੀ ਧੁੰਦ (Dense fog) ਛਾਈ। ਪਹਾੜਾਂ ‘ਤੇ ਬਰਫਬਾਰੀ (Snow on the mountains) ਅਤੇ ਮੈਦਾਨਾਂ ‘ਚ ਮੀਂਹ (Rain in the plains) ਤੋਂ ਬਾਅਦ ਪੂਰੇ ਉੱਤਰ ਭਾਰਤ ਵਿਚ ਸੰਘਣੀ ਧੁੰਦ (Dense fog in India) ਦੀ ਚਾਦਰ ਵਿਛ ਗਈ ਹੈ। ਅਗਲੇ 5 ਦਿਨਾਂ ਤੱਕ ਇਹ ਸੰਘਣੀ ਧੁੰਦ ਛਾਈ ਰਹੇਗੀ ਅਤੇ ਨਾਲ ਹੀ ਸੀਤ ਲਹਿਰ ਚੱਲੇਗੀ, ਜਿਸ ਨਾਲ ਤਿੰਨ ਸੂਬਿਆਂ ਦੇ ਲੋਕਾਂ ਨੂੰ ਠੰਡ ਦੇ ਕਹਿਰ ਦਾ ਅਹਿਸਾਸ ਹੋਵੇਗਾ। Also Read : ਪੰਜਾਬ ‘ਚ ਬੇਕਾਬੂ ਹੋਇਆ ਕੋਰੋਨਾ, 20 ਹਜ਼ਾਰ ਐਕਟਿਵ ਕੇਸ ਤੇ 7 ਲੋਕਾਂ ਦੀ ਹੋਈ ਮੌਤ
ਖੇਤੀ ਵਿਭਾਗ ਹਰਿਆਣਾ ਦੇ ਐੱਸ.ਡੀ.ਓ. ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਧੁੰਦ ਕਣਕ ਦੀ ਫਸਲ ਲਈ ਲਾਭਦਾਇਕ ਹੈ। ਤੁਹਾਨੂੰ ਦੱਸ ਦਈਏ ਕਿ ਕਣਕ ਝੋਨੇ ਦੀ ਵਾਢੀ ਤੋਂ ਬਾਅਦ ਆਲੂ, ਮਟਰ, ਸਰੋਂ, ਸਬਜ਼ੀਆਂ ਲਈ ਨੁਕਸਾਨਦਾਇਕ ਹੈ। ਟਮਾਟਰ ਦੇ ਬੂਟਿਆਂ ਲਈ ਵੀ ਨੁਕਸਾਨਦਾਇਕ ਹੈ। ਛੋਲੇ ਅਤੇ ਸਰੋਂ ਵੀ ਖਰਾਬ ਹੋਵੇਗੀ। ਸਰੋਂ ਪੱਕਣ ਕੰਢੇ ਹੈ। ਇਸ ਨਾਲ ਸਰੋਂ ਦਾ ਦਾਣਾ ਬਾਰੀਕ ਹੋ ਜਾਂਦਾ ਹੈ। ਛੋਲਿਆਂ ਦੀ ਪੈਦਾਵਾਰ ਵੀ ਅੱਧੀ ਰਹਿ ਜਾਵੇਗੀ। ਹਰਿਆਣਾ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਮਦਨ ਖਿੱਚੜ ਦਾ ਕਹਿਣਾ ਹੈ ਕਿ ਅਗਲੇ 3 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਹਲਕੇ ਬੱਦਲ ਛਾਏ ਰਹਿ ਸਕਦੇ ਹਨ। ਸਵੇਰੇ ਅਤੇ ਰਾਤ ਨੂੰ ਧੁੰਦ ਰਹੇਗੀ। ਸੀਤ ਲਹਿਰ ਵੀ ਚੱਲੇਗੀ, ਜਿਸ ਕਾਰਣ ਠੰਡ ਵਧੇਗੀ। 12 ਅਤੇ 13 ਜਨਵਰੀ ਤੱਕ ਧੁੰਦ ਅਤੇ ਉਸ ਤੋਂ ਬਾਅਦ ਉੱਤਰੀ ਪੱਛਮੀ ਹਵਾਵਾਂ ਚੱਲਣਗੀਆਂ, ਜਿਸ ਕਾਰਣ ਤਿੰਨਾਂ ਸੂਬਿਆਂ ਵਿਚ ਸੀਤ ਲਹਿਰ ਚੱਲੇਗੀ। ਇਹ ਮੌਸਮ 16 ਜਨਵਰੀ ਇੰਝ ਅਜਿਹਾ ਹੀ ਰਹੇਗਾ।

Leave a Reply

Your email address will not be published. Required fields are marked *