ਲੁਧਿਆਣਾ : ਪੰਜਾਬ ਵਿਚ ਕੋਰੋਨਾ ਵਾਇਰਸ (Corona virus in Punjab) ਦੀ ਰਫਤਾਰ ਬੇਕਾਬੂ (The speed is uncontrollable) ਹੋ ਗਈ ਹੈ। 24 ਘੰਟੇ ਵਿਚ 4 ਹਜ਼ਾਰ ਨਵੇਂ ਕੇਸ (New cases) ਮਿਲੇ ਹਨ। ਉਥੇ ਹੀ 7 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ ਇਕ ਹਫਤੇ ਤੋਂ ਪਾਜ਼ੇਟੀਵਿਟੀ ਕੇਸ (Positivity case) ਵਿਚ ਨੰਬਰ ਇਕ ਬਣਿਆ ਪਟਿਆਲਾ (Patiala) ਪਿੱਛੜ ਗਿਆ। ਹੁਣ ਪਹਿਲੇ ਨੰਬਰ ‘ਤੇ ਲੁਧਿਆਣਾ (Ludhiana) ਅਤੇ ਦੂਜੇ ਨੰਬਰ ‘ਤੇ ਮੋਹਾਲੀ (Mohali) ਆ ਗਿਆ ਹੈ। ਲੁਧਿਆਣਾ ਵਿਚ ਰਿਕਾਰਡ (Record in Ludhiana) 49.44 ਫੀਸਦੀ ਪਾਜ਼ੇਟੀਵਿਟੀ ਰੇਟ (Positivity rate) ਰਿਹਾ। ਜਲੰਧਰ ਵਿਚ ਓਮੀਕ੍ਰੋਨ ਵੈਰੀਐਂਟ (Omicron variant in Jalandhar) ਦੇ ਵੀ 2 ਕੇਸ ਮਿਲੇ ਹਨ। ਪੰਜਾਬ ਵਿਚ ਹਾਲਾਤ ਇਸ ਤਰ੍ਹਾਂ ਤੇਜ਼ੀ ਨਾਲ ਵਿਗੜ ਰਹੇ ਹਨ ਕਿ ਸਿਰਫ 11 ਦਿਨ ਵਿਚ ਇਕ ਹਜ਼ਾਰ ਐਕਟਿਵ ਕੇਸ (Active case) ਵੱਧ ਕੇ 20 ਹਜ਼ਾਰ ਪਹੁੰਚ ਗਏ। ਕੋਰੋਨਾ ਮਰੀਜ਼ਾਂ (Corona patients) ਦਾ ਪਾਜ਼ੇਟੀਵਿਟੀ ਰੇਟ (Positivity rate) ਵੀ 20 ਫੀਸਦੀ ਦੇ ਨੇੜੇ ਚੱਲ ਰਿਹਾ ਹੈ। ਪੰਜਾਬ ਵਿਚ ਸੋਮਵਾਰ ਨੂੰ 16,443 ਟੈਸਟ ਕੀਤੇ ਗਏ, ਜਿਸ ਨਾਲ ਹੀ ਵਿਗੜਦੇ ਹਾਲਾਤ ਨਜ਼ਰ ਆਏ। ਅਜਿਹੇ ਵਿਚ ਹੁਣ ਹਰ ਪੰਜਾਬੀ ‘ਤੇ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਉਣ ਦਾ ਖਤਰਾ ਮੰਡਰਾਉਣ ਲੱਗਾ ਹੈ। Also Read : ਰੇਲਵੇ ਨੇ ਦਿੱਤਾ ਤਗੜਾ ਝਟਕਾ, ਇਨ੍ਹਾਂ ਸਟੇਸ਼ਨਾਂ ‘ਤੇ ਪਲੇਟਫਾਰਮ ਟਿਕਟ ਹੋਈ ਮਹਿੰਗੀ, ਜਾਣੋ ਵਜ੍ਹਾ

ਬਠਿੰਡਾ ਵਿਚ 2, ਗੁਰਦਾਸਪੁਰ, ਜਲੰਧਰ ਅਤੇ ਪਟਿਆਲਾ ਵਿਚ 1-1 ਅਤੇ ਲੁਧਿਆਣਾ ਵਿਚ 2 ਮਰੀਜ਼ਾਂ ਨੇ ਦਮ ਤੋੜਿਆ। ਅੰਮ੍ਰਿਤਸਰ ਅਤੇ ਜਲੰਧਰ ਵਿਚ 3-3, ਲੁਧਿਆਣਾ ਅਤੇ ਪਟਿਆਲਾ ਵਿਚ 2-2 ਅਤੇ ਬਠਿੰਡਾ ਵਿਚ 1 ਸਮੇਤ ਕੁਲ 11 ਮਰੀਜ਼ਾਂ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰਨਾ ਪਿਆ। ਪੰਜਾਬ ਵਿਚ ਹੁਣ 401 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ 304 ਆਕਸੀਜਨ, 85 ਆਈ.ਸੀ.ਯੂ. ਅਤੇ 12 ਵੈਂਟੀਲੇਟਰ ‘ਤੇ ਹਨ। ਲੁਧਿਆਣਾ ਵਿਚ 806 ਪਾਜ਼ੇਟਿਵ ਮਰੀਜ਼ ਮਿਲੇ। ਸਿਰਫ ਇਹ ਗਿਣਤੀ ਨਹੀਂ, ਸਗੋਂ ਇਥੋਂ ਦਾ ਪਾਜ਼ੇਟੀਵਿਟੀ ਰੇਟ ਵੀ ਡਰਾਉਣ ਵਾਲਾ ਹੈ। ਲੁਧਿਆਣਾ ਵਿਚ 1664 ਸੈਂਪਲ ਟੈਸਟ ਕੀਤੇ ਗਏ ਅਤੇ 48.44 ਫੀਸਦੀ ਮਰੀਜ਼ ਪਾਜ਼ੇਟਿਵ ਮਿਲੇ।
ਮੋਹਾਲੀ ਵਿਚ 687 ਪਾਜ਼ੇਟਿਵ ਕੇਸ ਮਿਲੇ। ਇਥੋਂ ਦਾ ਪਾਜ਼ੇਟੀਵਿਟੀ ਰੇਟ 28.38 ਫੀਸਦੀ ਰਿਹਾ।
ਪਟਿਾਲਾ ਵਿਚ 455 ਕੇਸ ਮਿਲੇ ਪਰ ਇਥੇ ਪਾਜ਼ੇਟੀਵਿਟੀ ਰੇਟ 29.22 ਫੀਸਦੀ ਰਿਹਾ।
ਜਲੰਧਰ ਵਿਚ 24.60 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 311 ਮਰੀਜ਼ ਮਿਲੇ।
ਪਠਾਨਕੋਟ ਵਿਚ 29.09 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 290 ਮਰੀਜ਼ ਮਿਲੇ।
ਅੰਮ੍ਰਿਤਸਰ ਵਿਚ 14.04 ਫੀਸਦੀ ਪਾਜ਼ੇਟੀਵਿਟੀ ਰੇਟ ਰਿਹਾ। ਜਿੱਥੇ 242 ਮਰੀਜ਼ ਮਿਲੇ।
ਹੁਸ਼ਿਆਰਪੁਰ ਵਿਚ 236 ਮਰੀਜ਼ ਮਿਲੇ। ਇਥੇ 22.67 ਫੀਸਦੀ ਪਾਜ਼ੇਟੀਵਿਟੀ ਰੇਟ ਰਿਹਾ।
ਬਠਿੰਡਾ ਵਿਚ 29.29 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 203 ਮਰੀਜ਼ ਮਿਲੇ।
ਪੰਜਾਬ ਵਿਚ 15 ਜ਼ਿਲੇ ਅਜਿਹੇ ਹਨ, ਜਿੱਥੇ ਮਰੀਜ਼ਾਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਹਾਲਾਂਕਿ ਇਥੇ ਕੋਰੋਨਾ ਦਾ ਪਾਜ਼ੇਟੀਵਿਟੀ ਰੇਟ 15 ਫੀਸਦੀ ਤੱਕ ਹੈ। ਰੋਪੜ, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ, ਐੱਸ.ਬੀ.ਐੱਸ. ਨਗਰ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਲਿਹਾਜ਼ ਨਾਲ ਸਥਿਤੀ ਇੰਨੀ ਵਿਗੜਦੀ ਜਾ ਰਹੀ ਹੈ ਕਿ ਅਫਸਰ ਅਤੇ ਨੇਤਾ ਵੀ ਇਸ ਦੀ ਲਪੇਟ ਤੋਂ ਨਹੀਂ ਬਚ ਪਾ ਰਹੇ। ਪੰਜਾਬ ਵਿਚ ਨੈਸ਼ਨਲ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ, ਕਪੂਰਥਲਾ ਅਤੇ ਬਟਾਲਾ ਦੇ ਐੱਸ.ਐੱਸ.ਪੀ., ਲੁਧਿਆਣਾ ਦੇ ਏ.ਡੀ.ਸੀ. ਵੀ ਪਾਜ਼ੇਟਿਵ ਰਹੇ। ਇਸ ਤੋਂ ਪਹਿਲਾਂ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ, ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ, ਸੀ.ਐੱਮ. ਚਰਨਜੀਤ ਚੰਨੀ ਦੀ ਪਤਨੀ, ਪੁੱਤਰ ਅਤੇ ਨੂੰਹ ਵੀ ਕੋਰੋਨਾ ਪਾਜ਼ੇਟਿਵ ਮਿਲ ਚੁੱਕੇ ਹਨ।



