ਝੜਪ ਦੌਰਾਨ ਬੰਧਕ ਬਣਾਏ ਭਾਰਤੀ ਸੈਨਾ ਦੇ 10 ਜਵਾਨ ਚੀਨ ਨੇ ਤਿੰਨ ਦਿਨਾਂ ਬਾਅਦ ਕੀਤੇ ਰਿਹਾਅ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-15-16 ਜੂਨ ਦੀ ਰਾਤ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਦੌਰਾਨ ਚੀਨ ਨੇ ਭਾਰਤ ਦੇ ਦਸ ਸੈਨਿਕਾਂ ਨੂੰ ਬੰਧਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-15-16 ਜੂਨ ਦੀ ਰਾਤ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਦੌਰਾਨ ਚੀਨ ਨੇ ਭਾਰਤ ਦੇ ਦਸ ਸੈਨਿਕਾਂ ਨੂੰ ਬੰਧਕ ਬਣਾ ਲਿਆ ਸੀ ਜਿਨ੍ਹਾਂ ਨੂੰ ਤਿੰਨ ਦਿਨ ਚੱਲੀ ਗੱਲਬਾਤ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਹਾਲਾਂਕਿ ਭਾਰਤੀ ਸੈਨਾ ਵੱਲੋਂ ਇਸੇ ਬਾਰੇ ਅਜੇ ਕੋਈ ਵੀ ਅਧਿਕਾਰਕ ਬਿਆਨ ਨਹੀਂ ਆਇਆ ਹੈ।c

ਮੀਡੀਆ ਰਿਪੋਰਟਾਂ ਅਨੁਸਾਰ ਚੀਨੀ ਸੈਨਿਕਾਂ ਨੇ ਝੜਪ ਦੌਰਾਨ ਭਾਰਤ ਦੇ 10 ਜਵਾਨਾਂ ਨੂੰ ਬੰਧਕ ਬਣਾ ਲਿਆ ਸੀ ਜਿਨ੍ਹਾਂ ਵਿਚ 2 ਮੇਜਰ ਵੀ ਸ਼ਾਮਲ ਸਨ ਪਰ ਝੜਪ ਤੋਂ ਬਾਅਦ ਲਗਾਤਾਰ ਤਿੰਨ ਦਿਨ ਚੱਲੀ ਗੱਲਬਾਤ ਤੋਂ ਬਾਅਦ ਚੀਨ ਨੇ ਇਨ੍ਹਾਂ ਸਾਰੇ ਸੈਨਿਕਾਂ ਨੂੰ ਰਿਹਾਅ ਕਰ ਦਿੱਤਾ ਅਤੇ ਵੀਰਵਾਰ ਸ਼ਾਮ ਨੂੰ ਇਹ ਭਾਰਤੀ ਸਰਹੱਦ ਵਿਚ ਵਾਪਸ ਪਰਤ ਆਏ। ਉੱਥੇ ਹੀ ਦੂਜੇ ਪਾਸੇ ਬੀਤੇ ਦਿਨ ਭਾਰਤੀ ਸੈਨਾ ਨੇ ਆਪਣੇ ਅਧਿਕਾਰਕ ਬਿਆਨ ਵਿਚ ਕਿਹਾ ਸੀ ਕਿ ਇਸ ਪੂਰੀ ਘਟਨਾ ਵਿਚ ਭਾਰਤ ਦਾ ਕੋਈ ਵੀ ਜਵਾਨ ਲਾਪਤਾ ਨਹੀਂ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਹੋਈ ਇਸ ਹਿੰਸਕ ਝੜਪ ਵਿਚ ਭਾਰਤ ਦੇ 76 ਜਵਾਨ ਜ਼ਖ਼ਮੀ ਹੋ ਗਏ ਸਨ ਇਨ੍ਹਾ ਵਿਚੋਂ 18 ਜਵਾਨਾਂ ਨੂੰ ਗੰਭੀਰ ਸੱਟਾਂ ਆਈਆਂ ਸਨ ਜਿਨ੍ਹਾਂ ਦੇ ਲੇਹ ਦੇ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਜਦਕਿ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ 58 ਜਵਾਨ ਵੱਖ-ਵੱਖ ਹਸਪਤਾਲਾਂ ਵਿਚ ਇਲਾਜ਼ ਅਧੀਨ ਹਨ। ਰਿਪੋਰਟਾਂ ਅਨੁਸਾਰ ਇਹ ਘਟਨਾ 15 ਜੂਨ ਦੀ ਰਾਤ ਨੂੰ ਉਦੋਂ ਵਾਪਰੀ ਸੀ, ਜਦੋਂ ਭਾਰਤੀ ਸੈਨਾ ਦੀ ਇਕ ਦਲ ਗਲਵਾਨੀ ਘਾਟੀ ਦੇ ਪੈਟ੍ਰੋਲਿੰਗ ਪੁਆਇੰਟ 14 ਉੱਤੇ ਚੀਨੀ ਸੈਨਾ ਨਾਲ ਪਿੱਛੇ ਹੱਟਣ ਦੀ ਪ੍ਰਕਿਰਿਆ ਉੱਤੇ ਗੱਲਬਾਤ ਕਰਨ ਲਈ ਗਿਆ ਸੀ ਅਤੇ ਇਸ ਦੌਰਾਨ ਚੀਨੀ ਸੈਨਿਕਾਂ ਨੇ ਲੱਕੜੀ ਉੱਤੇ ਬੰਨੀਆਂ ਕੰਡੀਲੀ ਤਾਰਾ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਦਕਿ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ।

An image showing iron rods studded with nails
ਫੋਟੋ ਬੀਬੀਸੀ

ਉੱਥੇ ਹੀ ਬੀਬੀਸੀ ਨੇ ਇਸ ਖੂਨੀ ਝੜਪ ਵਿਚ ਚੀਨੀ ਸੈਨਿਕਾਂ ਦੁਆਰਾ ਕਥਿਤ ਤੌਰ ਉੱਤੇ ਵਰਤੇ ਗਏ ਕਿਲਾ/ਮੇਖਾ ਵਾਲੇ ਹਥਿਆਰਾਂ ਦੀ ਫੋਟੋ ਸ਼ੇਅਰ ਕੀਤੀ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ ਇਹ ਤਸਵੀਰ ਭਾਰਤੀ ਸੈਨਾ ਦੇ ਇਕ ਅਧਿਕਾਰੀ ਦੁਆਰਾ ਭਾਰਤ ਚੀਨ ਸਰਹੱਦ ਤੋਂ ਭੇਜੀ ਗਈ ਹੈ। ਹਾਲਾਂਕਿ ਇਨ੍ਹਾ ਕਿਲਾ ਵਾਲੇ ਹਥਿਆਰਾਂ ਬਾਰੇ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

Leave a Reply

Your email address will not be published. Required fields are marked *