ਬਾਲ ਦਿਵਸ 2019: ਸ਼ਿਲਪਾ ਸ਼ੈੱਟੀ ਆਪਣੇ ਦਿਲ, ਦਿਮਾਗ ਅਤੇ ਆਤਮਾ ਨੂੰ ਜ਼ਿੰਦਾ ਰੱਖਣ ਲਈ ਆਪਣੇ ਬੇਟੇ ਦਾ ਧੰਨਵਾਦ ਕਰਦੀ ਹੈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬੱਚਿਆਂ ਨਾਲ ਸਮਾਂ ਬਿਤਾਉਣਾ ਤੁਹਾਡੇ ਬਚਪਨ ਨੂੰ ਤਾਜ਼ਾ ਕਰਨ ਦਾ ਸਭ ਤੋਂ ਵਧੀਆ ਢੰਗ ਹੈ ਅਤੇ ਅੱਜ ਬਾਲ ਦਿਵਸ ਦੇ ਦਿਨ,…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬੱਚਿਆਂ ਨਾਲ ਸਮਾਂ ਬਿਤਾਉਣਾ ਤੁਹਾਡੇ ਬਚਪਨ ਨੂੰ ਤਾਜ਼ਾ ਕਰਨ ਦਾ ਸਭ ਤੋਂ ਵਧੀਆ ਢੰਗ ਹੈ ਅਤੇ ਅੱਜ ਬਾਲ ਦਿਵਸ ਦੇ ਦਿਨ, ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ, ਜੋ ਅਕਸਰ ਆਪਣੇ ਬੇਟੇ ਵੀਆਨ ਨਾਲ ਮਨਮੋਹਕ ਪੋਸਟਾਂ ਸੋਸ਼ਲ ਮੀਡੀਆ ‘ਤੋ ਸਾਂਝੀਆਂ ਕਰਦੀ ਰਹਿੰਦੇ ਹਨ।  14 ਨਵੰਬਰ ਨੂੰ  ਦੁਬਾਰਾ ਉਨ੍ਹਾਂ ਦੁਨੀਆ ਭਰ ਦੇ ਬੱਚਿਆਂ ਨੂੰ ਸਮਰਪਿਤ ਇਕ ਹੋਰ ਮਿੱਠੀ ਪੋਸਟ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤੀ ਹੈ, ਜੋ ਕਿ ਹਰੇਕ ਦੇ ਚੇਹਰਿਆਂ ‘ਤੇ ਮੁਸਕੁਰਾਹਟ ਲਿਆਉਂਦੀ ਹੈ।

ਸ਼ਿਲਪਾ ਨੇ ਬੇਟੇ ਵੀਆਨ ਦੇ ਨਾਲ ਇਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ, ਜਿੱਥੇ ਮਾਂ-ਬੇਟੇ ਦੀ ਜੋੜੀ ਦਾ ਅਤੁੱਟ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਸ਼ਿਲਪਾ ਨੇ ਤਸਵੀਰ ਲਈ ਬੇਹੱਦ ਦਿਲ ਨੂੰ ਛੂਹਣ ਵਾਲੀ ਕੈਪਸ਼ਨ ਦਿੱਤੀ ਹੈ। ਸ਼ਿਲਪਾ ਨੇ ਲਿਖਿਆ, ” ਬੱਚਿਆਂ ਨਾਲ ਮਿਲ ਕੇ ਮੇਰੀ ਆਤਮਾ ਖੁਸ਼ ਹੋ ਗਈ ਹੈ” ਧੰਨਵਾਦ ਮੇਰੇ ਪੁੱਤ, ਮੇਰੇ ਦਿਲ, ਦਿਮਾਗ ਅਤੇ ਆਤਮਾ ਨੂੰ ਹਮੇਸ਼ਾ ਖੁਸ਼ ਬਣਾਈ ਰੱਖਣ ਲਈ। ਤੁਸੀਂ ਮੇਰੀ ਧੁੱਪ ਦੀ ਕਿਰਨ ਹੋ, ਆਪਣੀ ਮੁਸਕੁਰਾਹਟ, ਜੱਫੀ ਅਤੇ ਗੱਲ ਚੁੰਮਣ ਵਾਲੇ ਬੇਹਦ ਖੁਸ਼ੀ ਭਰੇ ਦਿਨ। ਰੱਬ ਤੁਹਾਨੂੰ ਹਮੇਸ਼ਾਂ ਸੁਰੱਖਿਅਤ ਰੱਖੇ, ਪਿਆਰ, ਅਤੇ ਖੁਸ਼ੀ ਬਖਸ਼ਿਸ਼ ਕਰੇ।

https://www.instagram.com/p/B41t4Z3BaSs/

ਸ਼ਿਲਪਾ ਸ਼ੈੱਟੀ ਨੇ ਆਪਣੇ ਬੇਟੇ ਦੇ ਪਿਆਰ ਵਿੱਚ ਲਿਖਿਆ “ਮੈਨੂੰ ਤੁਹਾਡੇ ਦੁਆਰਾ ਮੇਰੇ ਬਚਪਨ ਨੂੰ ਦੁਬਾਰਾ ਜਿਉਂਣ ਲਈ ਤੁਹਾਡਾ ਧੰਨਵਾਦ।  ਮੈ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ! ❤ ਤੁਹਾਨੂੰ ਅਤੇ ਉਨ੍ਹਾਂ ਸਾਰੇ ਸੋਹਣੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਢੇਰੋਂ ਸ਼ੁਭਕਾਮਨਾਵਾਂ,  ਬਾਲ ਦਿਵਸ ਮੁਬਾਰਕ ਹੋ, ਉਨ੍ਹਾਂ ਬੱਚਿਆਂ ਨੂੰ,  ਜੋ ਆਪਣੇ ਮਾਪਿਆਂ ਦਾ ਦਿਲ ਖੁਸ਼ ਕਰਦੇ ਹਨ # ਹੈਪੀ ਚਿਲਡਰੇਂਸ ਡੇ # ਸ਼ੁਕਰਗੁਜ਼ਾਰ # ਲਵ # ਸੋਨਲੋਵ # unconditionallove.”

ਆਪਣੀਆਂ ਪੋਸਟਾਂ ਦੇ ਜ਼ਰੀਏ, ਸ਼ਿਲਪਾ ਨੇ ਆਪਣੇ ਬੇਟੇ ਵੀਆਨ ਦਾ ਧੰਨਵਾਦ ਕੀਤਾ, ਜਿਸਨੇ ਉਸਨੂੰ ਦੁਬਾਰਾ ਆਪਣਾ ਬਚਪਨ ਜਿਉਂਣਾ ਸਿਖਾਇਆ । ਦੱਸ ਦਈਏ ਸਿਰਫ ਸ਼ਿਲਪਾ ਹੀ ਨਹੀਂ, ਬਲਕਿ ਰਾਜ ਕੁੰਦਰਾ ਨੇ ਵੀ ਆਪਣੇ ਬੇਟੇ ਲਈ ਇਕ ਸੋਸ਼ਲ ਮੀਡੀਆ ‘ਤੇ ਇੱਕ ਪਿਆਰੀ ਪੋਸਟ ਸਾਂਝੀ ਕੀਤੀ ਹੈ।

https://www.instagram.com/p/B41bOxUAsSN/

 

Leave a Reply

Your email address will not be published. Required fields are marked *