ਪਤਨੀ ਨੂੰ ਵਟਸਐਪ ਚੈਟ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਤੋੜੇ ਦੰਦ

ਸ਼ਿਮਲਾ: ਪਤੀ ਦੁਆਰਾ ਪਤਨੀ ਨੂੰ ਚੈਟ ਕਰਨ ਤੋਂ ਰੋਕਣਾ ਪਤੀ ਨੂੰ ਇੰਨਾ ਮਹਿੰਗਾ ਪਿਆ ਕਿ ਪਤਨੀ ਨੇ ਆਪਣੇ ਹੀ ਪਤੀ ਨੂੰ ਬੁਰੀ ਤਰ੍ਹਾਂ ਡੰਡੇ ਨਾਲ…

ਸ਼ਿਮਲਾ: ਪਤੀ ਦੁਆਰਾ ਪਤਨੀ ਨੂੰ ਚੈਟ ਕਰਨ ਤੋਂ ਰੋਕਣਾ ਪਤੀ ਨੂੰ ਇੰਨਾ ਮਹਿੰਗਾ ਪਿਆ ਕਿ ਪਤਨੀ ਨੇ ਆਪਣੇ ਹੀ ਪਤੀ ਨੂੰ ਬੁਰੀ ਤਰ੍ਹਾਂ ਡੰਡੇ ਨਾਲ ਇੰਨਾ ਕੁੱਟਿਆ ਕਿ ਉਸਦੇ ਤਿੰਨ ਦੰਦ ਟੁੱਟ ਗਏ। ਜ਼ਖ਼ਮੀ ਪਤੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਦੋਸ਼ੀ ਪਤਨੀ ਵਿਰੁੱਧ ਕੁੱਟਮਾਰ ਦੀ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰਵਾ ਲਈ ਹੈ।

ਪੜੋ ਹੋਰ ਖਬਰਾਂ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ ਕੈਪਟਨ ਨੂੰ ਅਕਾਲੀ ਦਲ ‘ਚ ਕਦੇ ਨਹੀਂ ਕਰਨਗੇ ਸ਼ਾਮਲ

ਜਾਣਕਾਰੀ ਅਨੁਸਾਰ ਪਤੀ ਪਤਨੀ ਨੂੰ ਵਟਸਐਪ ‘ਤੇ ਚੈਟਿੰਗ ਕਰਨ ਤੋਂ ਰੋਕਦਾ ਸੀ। ਇਸ ਲਈ ਪਤਨੀ ਨੇ ਗੁੱਸੇ ਵਿਚ ਆ ਕੇ ਪਤੀ ਨੂੰ ਡੰਡੇ ਨਾਲ ਕੁੱਟਿਆ ਤੇ ਉਸਦੇ 3 ਦੰਦ ਵੀ ਭੰਨ ਦਿੱਤੇ। ਇਹ ਮਾਮਲਾ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦਾ ਹੈ। ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੜੋ ਹੋਰ ਖਬਰਾਂ: ਸੁਖਬੀਰ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਸੌਪਿਆ ਮੰਗ ਪੱਤਰ

ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਪਤਨੀ ਕਿਸੇ ਨਾਲ ਫ਼ੋਨ ‘ਤੇ ਚੈਟਿੰਗ ਕਰ ਰਹੀ ਸੀ ਤੇ ਉਸ ਦੁਆਰਾ ਮਨਾ ਕਨ ‘ਤੇ ਉਹ ਉਲਟਾ ਉਸ ਨੂੰ ਹੀ ਬੋਲਣ ਲੱਗ ਗਈ ਤੇ ਉਸ ਨਾਲ ਕੁੱਟਮਾਰ ਕੀਤੀ। ਸ਼ਿਮਲਾ ਦੀ SP ਮੋਨਿਕਾ ਨੇ ਮਾਮਲਾ ਦਰਜ ਕਰਕੇ ਜਾਂਚ ਕਰਕੇ ਨਿਆਂ ਦਿਵਾਉਣ ਦਾ ਭਰੋਸਾ ਦਿਵਾਇਆ ਹੈ।

ਪੜੋ ਹੋਰ ਖਬਰਾਂ: ਪੰਜਾਬ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਕੁਰਸੀ ਦੀ ਜੰਗ ‘ਚ ਉਲਝੀ ਕਾਂਗਰਸ : ਸੁਖਬੀਰ ਬਾਦਲ

Leave a Reply

Your email address will not be published. Required fields are marked *