ਚੰਦਰਯਾਨ-2 ਨੇ ਚੰਦ ਦੀ ਲਈ ਪਹਿਲੀ ਤਸਵੀਰ, ਕੁਝ ਇਸ ਤਰ੍ਹਾਂ ਦਾ ਰਿਹਾ ਅਦਭੂਤ ਨਜਾਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਦਰਯਾਨ-2 ਨੇ ਚੰਦ ਦੀ ਪਹਿਲੀ ਤਸਵੀਰ ਸਾਂਝੀ ਕੀਤੀ। ਇਸ ਤੇ ਈਸਰੋ ਨੇ ਟਵੀਟ ਕਰ ਕਿਹਾ ਕਿ ਇਹ ਤਸਵੀਰ ਚੰਦਰਯਾਨ-2 ਦੇ ਬਿਕਰਮ ਲੈਡਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਦਰਯਾਨ-2 ਨੇ ਚੰਦ ਦੀ ਪਹਿਲੀ ਤਸਵੀਰ ਸਾਂਝੀ ਕੀਤੀ। ਇਸ ਤੇ ਈਸਰੋ ਨੇ ਟਵੀਟ ਕਰ ਕਿਹਾ ਕਿ ਇਹ ਤਸਵੀਰ ਚੰਦਰਯਾਨ-2 ਦੇ ਬਿਕਰਮ ਲੈਡਰ ਨੇ ਚੰਦ ਤੋਂ ਕਰੀਬ 2650 ਕਿਮੀ ਦੀ ਉਚਾਈ ਤੋਂ ਲਈ ਗਈ ਹੈ। ਜ਼ਿਕਰ-ਏ-ਖਾਸ ਹੈ ਕਿ ਚੰਦਰਯਾਨ-2 ਨੇ ਧਰਤੀ ਦੇ ਪੂਰੇ 23 ਦਿਨ ਦੇ ਚੱਕਰ ਲਾਉਣ ਤੋਂ ਬਾਅਦ ਉਹ ਚੰਦ ਦੇ ਔਰਬਿਟ ਚ ਦਾਖਲ ਹੋਇਆ।

ਚੰਦ ਦੇ ਔਰਬਿਟ ਚ ਪਹੁੰਚਣ ਤੇ ਚੰਦਰਯਾਨ-2 ਨੂੰ  ਕਰੀਬ 6 ਦਿਨ ਲੱਗੇ। ਇਸ ਤੋਂ ਇਲਾਵਾ ਦੱਸ ਦਈਏ ਕਿ ਚੰਦਰਯਾਨ-2 7 ਸਤੰਬਰ ਨੂੰ ਸੌਫਟ ਲੈਂਡਿੰਗ ਕਰੇਗਾ। ਪਰ ਸਾਹਮਣੇ ਆਈ ਚੰਦ ਦੀ ਇਹ ਅਦਭੂਤ ਤਸਵੀਰ ਚੰਦਰਯਾਨ-2 ਦੀ ਸਫਲਤਾ ਦੀ ਪਹਿਲੀ ਪੇਸ਼ਕਸ਼ ਹੈ।

Leave a Reply

Your email address will not be published. Required fields are marked *