LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੇਬੇ ਮਾਨ ਦਾ ਅੱਜ ਕੀਤਾ ਅੰਤਿਮ ਸੰਸਕਾਰ, ਦਲਜੀਤ ਸਿੰਘ ਚੀਮਾ ਨੇ ਦਿੱਤੀ ਸ਼ਰਧਾਂਜਲੀ

bebe mnn

ਚੰਡੀਗੜ੍ਹ (ਇੰਟ.)- ਦੇਸ਼ਾਂ-ਵਿਦੇਸ਼ਾਂ ਵਿਚ ਭਾਰਤ ਦਾ ਨਾਂ ਚਮਕਾਉਣ ਵਾਲੇ ਬੇਬੇ ਮਾਨ ਕੌਰ (Mann kaur) ਦਾ ਦੇਹਾਂਤ ਹੋ ਗਿਆ ਹੈ।  ਦੱਸ ਦਈਏ ਕਿ 105 ਸਾਲਾ ਅਥਲੀਟ (Athlete) ਮਾਨ ਕੌਰ (Mann kaur) ਦੇ ਦੇਹਾਂਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਕੈਂਸਰ (Cancer) ਨਾਲ ਪੀੜਤ ਸਨ। ਉਨ੍ਹਾਂ ਦਾ ਚੰਡੀਗੜ੍ਹ (Chandigarh) ਵਿਖੇ ਹੀ ਅੰਤਿਮ ਸੰਸਕਾਰ (Funeral) ਕੀਤਾ ਗਿਆ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ।

Began at 93, Wins Medals at 102! Mann Kaur Is Fitness Goals! - The Better  India

Read this:  ਪੰਜਾਬ ਸਰਕਾਰ ਦਾ ਵੱਡਾ ਫੈਸਲਾ- ਕੋਰੋਨਾ ਪਾਬੰਦੀਆਂ 'ਚ ਵਾਧਾ, ਕੱਲ੍ਹ ਤੋਂ ਖੁੱਲਣਗੇ ਸਕੂਲ

ਡੇਰਾ ਬੱਸੀ (Dera Bassi) ਦੇ ਆਯੁਰਵੇਦ ਹਸਪਤਾਲ (Ayurveda Hospital) ਵਿਚ ਉਨ੍ਹਾਂ ਨੇ ਅੱਜ ਦੁਪਹਿਰੇ 1 ਵਜੇ ਆਖ਼ਰੀ ਸਾਹ ਲਏ। ਉਹ ਕਈ ਦਿਨਾਂ ਤੋਂ ਗਾਲ ਬਲੈਡਰ ਦੇ ਕੈਂਸਰ (Chest bladder cancer) ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਇਨ੍ਹੀਂ ਦਿਨੀਂ ਇਲਾਜ ਸ਼ੁੱਧੀ ਆਯੁਰਵੇਦਾ ਪੰਚਕਰਮਾ ਹਸਪਤਾਲ (Ayurveda Panchkarma Hospital) ਡੇਰਾਬੱਸੀ ਚ ਚੱਲ ਰਿਹਾ ਸੀ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਅੱਜ ਦੁਪਹਿਰੇ 1 ਵਜੇ ਇਸ ਸਬੰਧੀ ਜਾਣਕਾਰੀ ਦਿੱਤੀ।

Read this- ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਵਫਦ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ

ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਉਣ ਵਾਲੀ ਪੀੜੀ ਨੂੰ ਪ੍ਰੇਰਿਤ ਕਰਦੇ ਰਹਿਣਗੇ।

ਦੱਸ ਦੇਈਏ ਕਿ ਅਥਲੀਟ ਮਾਨ ਕੌਰ ਨੇ ਕੌਮਾਂਤਰੀ ਪੱਧਰ ਤੇ ਕਈ ਈਵੈਂਟ ਵਿੱਚ ਹਿੱਸਾ ਲਿਆ ਅਤੇ 35 ਤੋਂ ਵੱਧ ਮੈਡਲ ਜਿੱਤੇ। COVID-19 ਤੋਂ ਪਹਿਲਾਂ ਲਗਾਤਾਰ ਮੈਡਲ ਜਿੱਤ ਕੇ ਤਿਰੰਗੇ ਦੀ ਸ਼ਾਨ ਵਧਾਉਂਦੇ ਰਹੇ। ਮਾਨ ਕੌਰ ਦੀਆਂ ਉਪਲੱਬਧੀਆਂ ਨੂੰ ਵੇਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਾਲ 2019 'ਚ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ

 

In The Market