LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਵੱਲੋਂ ਪਾਈ ਪਟੀਸ਼ਨ ‘ਤੇ ਹਾਈਕੋਰਟ 'ਚ ਸੁਣਵਾਈ ਅੱਜ

gandgster bhullar

ਚੰਡੀਗੜ੍ਹ: ਕੋਲਕਾਤਾ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar)  ਦੇ ਪਰਿਵਾਰ ਨੇ (Punjab haryana High Court) ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਇਨ੍ਹਾਂ ਵਲੋਂ ਇਸ ਪੁਲਿਸ ਮੁਕਾਬਲੇ ਦੀ ਪੜਤਾਲ ਦੀ ਮੰਗ ਕੀਤੀ ਜਾ ਰਹੀ ਹੈ। ਗੈਂਗਸਟਰ ਜੈਪਾਲ ਭੁੱਲਰ (Jaipal Bhullar)  ਦਾ ਅੰਤਿਮ ਸੰਸਕਾਰ ਅਜੇ ਤਕ ਨਹੀਂ ਕੀਤਾ ਗਿਆ । ਇਸ ਵਿਚਾਲੇ ਅੱਜ ਜੈਪਾਲ ਦੇ ਪਰਿਵਾਰ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਾਈ ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ- ਸਰਕਾਰ ਖਿਲਾਫ ਹੱਲਾ ਬੋਲ : ਬਿਲਡਿੰਗ 'ਤੇ ਚੜ੍ਹੇ ਅਧਿਆਪਕਾਂ 'ਚੋਂ ਇਕ ਨੇ ਪੈਟਰੋਲ ਪਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਦੱਸ ਦਈਏ ਕਿ ਬੁੱਧਵਾਰ ਨੂੰ ਜੈਪਾਲ ਦੇ ਪਿਤਾ ਭੁਪਿੰਦਰ ਸਿੰਹ ਭੁੱਲਰ ਨੇ ਪੰਜਾਬ ਹਰਿਆਣਾ ਹਾਈਕੋਰਟ  (Punjab haryana High Court) ਦੇ ਰਜਿਸਟਰਾਰ ਜਨਰਲ  ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀ ਪਟੀਸ਼ਨ ‘ਤੇ ਹਾਈਕੋਰਟ ਜਲਦ ਸੁਣਵਾਈ ਕਰੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਹਾਈਕੋਰਟ ਵੱਲੋਂ ਇਸ ਪਟੀਸ਼ਨ ‘ਤੇ ਆਦੇਸ਼ ਆਉਣ ਤੱਕ ਲਾਸ਼ ਨੂੰ ਪੀਜੀਆਈ ਵਿਚ ਸੁਰੱਖਿਅਤ ਰੱਖਿਆ ਜਾਵੇ।

How Jaipal Bhullar became Punjab's most wanted gangster - Hindustan Times

ਪਰਿਵਾਰ ਨੇ ਦੋਸ਼ ਲਗਾਇਆ ਕਿ ਜਦੋਂ ਅੰਤਿਮ ਸੰਸਕਾਰ ਲਈ  (Jaipal Bhullar) ਜੈਪਾਲ ਦੀ ਲਾਸ਼ ਦਾ ਇਸ਼ਨਾਨ ਕਰਵਾਇਆ ਤਾਂ ਉਸ ਦੇ ਸਰੀਰ 'ਤੇ ਕਈ ਥਾਈਂ ਫ੍ਰੈਕਚਰ ਦੇ ਨਿਸ਼ਾਨ ਨਜ਼ਰ ਆਏ। ਇਸ ਤੋਂ ਬਾਅਦ ਪਰਿਵਾਰ ਨੇ ਜ਼ਿਲਾ ਪ੍ਰਸ਼ਾਸਨ ਸਣੇ ਪੁਲਿਸ ਅਧਿਕਾਰੀਆਂ ਤੋਂ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਚ ਭੁੱਲਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਸਖ਼ਤ ਸੁਰੱਖਿਆ ਵਿਚਾਲੇ ਉਸ ਦਾ ਭਰਾ ਅੰਮ੍ਰਿਤਪਾਲ ਵੀ ਬਖਤਰਬੰਦ ਗੱਡੀ ਵਿਚ ਉਥੇ ਪਹੁੰਚ ਚੁੱਕਾ ਸੀ, ਪਰ ਅਚਾਨਕ ਸੰਦੇਸ਼ ਮਿਲਿਆ ਕਿ ਭੁੱਲਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

Gangster Jaipal Singh Bhullar, accomplice killed in Kolkata encounter |  Ludhiana News - Times of India

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਬਲ ਮੌਕੇ ’ਤੇ ਮੌਜੂਦ

ਉਥੇ ਹੀ ਜ਼ਿਲਾ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਕ ਵਾਰ ਪੋਸਟਮਾਰਟਮ ਹੋ ਜਾਣ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਨਹੀਂ ਨਹੀਂ ਹੋ ਸਕਦਾ। ਇਸ ਤੋਂ ਬਾਅਦ ਪਰਿਵਾਰ ਦੇ ਨਾਲ ਐੱਸ.ਡੀ.ਐੱਮ. ਅਮਿਤ ਗੁਪਤਾ ਅਤੇ ਐੱਸ.ਪੀ. ਡਿਟੈਕਟਿਵ ਦੇ ਨਾਲ ਚੱਲੀ ਬੰਦ ਕਮਰੇ ਵਿਚ ਹੋਈ ਮੀਟਿੰਗ ਤੋਂ ਬਾਅਦ ਪਰਿਵਾਰ ਨੇ ਕਿਹਾ ਕਿ ਉਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖਟਖਟਾ ਕੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕਰਣਗੇ। 

In The Market