LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PGI ‘ਚ ਸਟਾਫ ਨਰਸ ਬਣ ਕੇ ਮਹਿਲਾ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਗਾਉਣ ਵਾਲੇ ਮਾਮਲੇ ਦੀ ਗੁੱਥੀ ਸੁਲਝੀ

pgi5896

ਚੰਡੀਗੜ੍ਹ: ਚੰਡੀਗੜ੍ਹ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਸਟਾਫ਼ ਨਰਸ ਦੱਸ ਕੇ ਮਹਿਲਾ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਗਾਉਣ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਪੁਲੀਸ ਨੇ ਮੁਲਜ਼ਮ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਦੀ ਪਛਾਣ ਜਸਪ੍ਰੀਤ ਕੌਰ (20) ਵਾਸੀ ਸੰਗਰੂਰ ਵਜੋਂ ਹੋਈ ਹੈ। ਖਾਸ ਗੱਲ ਇਹ ਹੈ ਕਿ ਸਿਰਫ ਤਿੰਨ ਹਜ਼ਾਰ ਰੁਪਏ ਦੇ ਲਾਲਚ ਵਿੱਚ ਉਸ ਨੇ ਪੀਜੀਆਈ ਦੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੂੰ ਇਹ ਕੰਮ ਔਰਤ ਮਰੀਜ਼ ਹਰਮੀਤ ਕੌਰ ਦੇ ਸਕੇ ਭਰਾ ਜਸਮੀਤ ਸਿੰਘ ਨੇ ਕਰਨ ਲਈ ਰਾਜ਼ੀ ਕੀਤਾ।

ਪੁਲੀਸ ਨੇ ਜਸਮੀਤ ਸਿੰਘ (23) ਵਾਸੀ ਰਾਜਪੁਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਹੋਰ ਦੋ ਮੁਲਜ਼ਮਾਂ ਵਿੱਚ ਜ਼ਹਿਰੀਲੇ ਟੀਕਾ ਮੁਹੱਈਆ ਕਰਵਾਉਣ ਵਾਲੇ ਬੂਟਾ ਸਿੰਘ (38) ਵਾਸੀ ਰਾਜਪੁਰਾ ਅਤੇ ਮਨਦੀਪ ਸਿੰਘ (25) ਵਾਸੀ ਪਟਿਆਲਾ ਸ਼ਾਮਲ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਸਮੀਤ ਸਿੰਘ ਪਿਛਲੇ ਸਾਲ ਸਤੰਬਰ ਵਿੱਚ ਹੋਏ ਆਪਣੀ ਭੈਣ ਹਰਮੀਤ ਕੌਰ ਅਤੇ ਗੁਰਵਿੰਦਰ ਦੇ ਅੰਤਰਜਾਤੀ ਵਿਆਹ ਤੋਂ ਨਾਰਾਜ਼ ਸੀ। ਉਹ ਗੁਰਵਿੰਦਰ ਅਤੇ ਆਪਣੀ ਭੈਣ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ।ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੀਜੀਆਈ ਦੀ ਸਟਾਫ ਨਰਸ ਬਣ ਕੇ ਮਹਿਲਾ ਮਰੀਜ਼ ਨੂੰ ਟੀਕਾ ਲਗਾਉਣ ਵਾਲੀ ਮੁਲਜ਼ਮ ਜਸਪ੍ਰੀਤ ਕੌਰ ਪਟਿਆਲਾ ਵਿੱਚ ਪੇਸ਼ੈਂਟ ਕੇਅਰ/ਹੈਲਪਰ ਵਜੋਂ ਕੰਮ ਕਰਦੀ ਹੈ। ਅਜਿਹੇ 'ਚ ਉਸ ਨੂੰ ਟੀਕਾ ਲਗਾਉਣ ਦੀ ਪੂਰੀ ਜਾਣਕਾਰੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਨੇ ਪੀਜੀਆਈ ਵਿੱਚ ਦਾਖ਼ਲ ਮਰੀਜ਼ ਹਰਮੀਤ ਕੌਰ ਦੀ ਰੇਕੀ ਕੀਤੀ ਅਤੇ ਬਾਅਦ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ।

In The Market