LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਤੇ ਹਰਿਆਣਾ 'ਚ ਕੋਰੋਨਾ ਗ੍ਰਾਫ ਘਟਣ ਤੋਂ ਬਾਅਦ ਹੁਣ ਮੌਤਾਂ ਦੇ ਆਂਕੜਿਆਂ ਵਿਚ ਆਈ ਕਮੀ

cprona puinjab haryana

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ’ਚ (corona virus) ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚ ਹੁਣ ਕੇਸਾਂ ਵਿਚ ਕਮੀ ਨਜ਼ਰ ਆ ਰਹੀ ਹੈ। ਬੀਤੇ ਦਿਨੀ ਦੋਵਾਂ ਸੂਬਿਆਂ ਵਿੱਚ ਕੋਰੋਨਾਵਾਇਰਸ  (corona virus) ਕਾਰਨ 20-20 ਜਣਿਆਂ ਦੀ ਮੌਤ ਹੋਈ ਹੈ। ਇਸ ਨਾਲ ਪੰਜਾਬ ਵਿੱਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 15,888 ਤੇ ਹਰਿਆਣਾ ਵਿੱਚ 9295 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਮੰਗਲਵਾਰ ਨੂੰ ਪੰਜਾਬ ਵਿੱਚ 409 ਪੌਜ਼ੇਟਿਵ ਕੇਸ ਪਾਏ ਗਏ ਹਨ ਜਦਕਿ 880 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। 

Read this- ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਸਾਲੀ ਨੇ ਫਿਰ ਦਿੱਤੀ ਪਰਿਵਾਰ 'ਚ ਦਖ਼ਲ

ਵੇਖੋ ਪੰਜਾਬ ਸੂਬੇ ਦਾ ਹਾਲ 
ਸੂਬੇ ਵਿੱਚ 5968 ਐਕਟਿਵ ਕੇਸ ਹਨ। ਸਿਹਤ ਵਿਭਾਗ ਸੰਗਰੂਰ ’ਚ 4, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ’ਚ 2-2, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਕਪੂਰਥਲਾ, ਮੁਕਤਸਰ, ਰੋਪੜ, ਨਵਾਂ ਸ਼ਹਿਰ ’ਚ ਇੱਕ-ਇੱਕ ਜਣੇ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ।

COVID-19:Kerala logs 31,337 new casees, 97 deaths, 45,926 recoveries - The  Financial Express

ਹਰਿਆਣਾ ਦਾ ਹਾਲ 
ਹਰਿਆਣਾ ਅੱਜ 146 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 263 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ’ਚ 2200 ਐਕਟਿਵ ਕੇਸ ਹਨ।

Coronavirus disease (COVID-19): Vaccines

ਜੇਕਰ ਦੇਸ਼ ਦੀ ਗੱਲ ਕਰੀਏ  'ਤੇ ਕੋਰੋਨਾ ਦੇ 50,784 ਨਵੇਂ ਕੇਸ ਸਾਹਮਣੇ ਆਏ ਤੇ ਇਸ ਦੌਰਾਨ 68, 529 ਲੋਕ ਕੋਰੋਨਾ ਤੋਂ ਠੀਕ ਹੋਏ। ਪਿਛਲੇ 24 ਘੰਟਿਆਂ ਦੌਰਾਨ 1,359 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਤਰ੍ਹਾਂ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ 'ਚ 19,122 ਦੀ ਕਮੀ ਆਈ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਇਨਫੈਕਟਡਾਂ ਦਾ ਕੁੱਲ ਅੰਕੜਾ ਤਿੰਨ ਕਰੋੜ ਤੋਂ ਪਾਰ ਪਹੁੰਚ ਗਿਆ।

ਜੈਪਾਲ ਭੁੱਲਰ ਦਾ ਹੋਇਆ ਮੁੜ ਪੋਸਟਮਾਰਟਮ, ਰਿਪੋਰਟ 'ਚ ਲੁਕਿਆ ਸੱਚ

In The Market