LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਦਰਸ਼ਨਕਾਰੀ ਅਧਿਆਪਕਾਂ 'ਤੇ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਤੇ ਦਾਗੇ ਗਏ ਅੱਥਰੂ ਗੈਸ ਦੇ ਗੋਲੇ

adyapa

ਚੰਡੀਗੜ੍ਹ:  ਕੱਚੇ ਅਧਿਆਪਕਾਂ (Teachers)ਵੱਲੋਂ ਆਏ ਦਿਨ ਨਵੇਂ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਦੌਰਾਨ ਅਧਿਆਪਕ ਆਪਣੀਆਂ ਮੰਗਾ ਮਨਵਾਉਣ ਲਈ ਵੱਖ ਵੱਖ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ।

ਇਸ ਵਿਚਾਲੇ ਅੱਜ ਕੱਚੇ ਅਧਿਆਪਕ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਰੋਸ਼ ਪ੍ਰਦਰਸ਼ਨ ਦਾ ਰੂਪ ਉਸ ਵੇਲੇ ਹੋਰ ਤਿੱਖਾ ਹੋਰ ਗਿਆ ਜਦੋ ਉਨ੍ਹਾਂ ਉੱਤੇ ਪੁਲਿਸ ਵੱਲੋਂ ਵਾਟਰ ਕੈਨਣ ਨਾਲ ਬੌਛਾਰਾਂ ਕੀਤੀਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ।

ਇਸ ਦੌਰਾਨ ਕਈ ਅਧਿਆਪਕ ਗੰਭੀਰ ਰੂਪ ਵਿਚ ਜਖ਼ਮੀ ਵੀ ਹੋਏ ਹਨ। 

Read this- CM ਫਾਰਮਹਾਊਸ ਘੇਰਨ ਗਏ 'ਆਪ' ਵਰਕਰਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀ ਪਾਣੀ ਦੀ ਬੌਛਾਰ

ਇਸ ਦੌਰਾਨ ਕਿ ਮਹਿਲਾ ਅਧਿਆਪਕਾਵਾਂ ਬੇਸੁੱਧ ਹੋ ਕੇ ਸੜਕਾਂ ਉੱਤੇ ਹੀ ਡਿਗ ਗਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਸੰਭਾਲਿਆ।

ਦੱਸ ਦੇਈਏ ਕਿ ਅੱਜ ਕੱਚੇ ਅਧਿਆਪਕ ਯੂਨੀਅਨ ਵੱਲੋਂ ਮੰਗਾਂ ਦੇ ਹੱਲ ਲਈ ਵਿਚਾਰ ਕਰਨ ਵਾਸਤੇ ਪੈਨਲ ਮੀਟਿੰਗ ਬੁਲਾਈ ਗਈ ਸੀ ਜੋ ਕਿ ਰੱਦ ਕਰ ਦਿੱਤੀ ਗਈ ਹੈ।

Read this- ਮਾਮੂਲੀ ਤਕਰਾਰ ਪਿੱਛੇ 20 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

ਇਸ ਦੇ ਰੱਦ ਹੋਣ ਤੋਂ ਬਾਅਦ ਰੋਸ ਵਜੋਂ ਹਜ਼ਾਰਾਂ ਕੱਚੇ ਅਧਿਆਪਕਾਂ ਵਲੋਂ ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਵਿਚ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਲ ਰੋਸ ਮਾਰਚ ਕੀਤਾ ਗਿਆ।

 

ਕੱਚੇ ਅਧਿਆਪਕਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦਾ ਇਸਤੇਮਾਲ ਕੀਤਾ।

In The Market