LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਪ੍ਰਿਆ ਸ਼ਰਮਾ ਨੇ Mandala Art ਨਾਲ ਮਨ ਦੇ ਸੂਖਮ ਪਰਤਾਂ ਨੂੰ ਫਰੋਲਣ ਦੀ ਕੀਤੀ ਕੋਸ਼ਿਸ਼

suprea52369

ਚੰਡੀਗੜ੍ਹ: ਪੰਚਕੂਲਾ ਦੀ ਬੇਟੀ ਸੁਪ੍ਰਿਆ ਸ਼ਰਮਾ ਨੇ MANDALA ART ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਸੁਪ੍ਰਿਆ ਨੇ ਮਨ ਦੇ ਬਹੁਤ ਸਾਰੇ ਪਾਸਾਰਾਂ ਨੂੰ ਆਪਣੀ ਕਲਾ ਰਹੀ ਪੇਸ਼ ਕੀਤਾ ਹੈ। ਉਨ੍ਹਾਂ ਦੀ ਕਲਾ ਕ੍ਰਿਤੀਆਂ ਔਰਤ-ਮਰਦ ਦੇ ਆਰ-ਪਾਰ ਹੁੰਦੀਆਂ ਹਨ।

ਜਦੋਂ ਲੀਵਿੰਗ ਇੰਡੀਆ ਦੀ ਟੀਮ ਨੇ ਸੁਪ੍ਰਿਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੀ ਸੂਖਮ ਕਲਾ ਬਾਰੇ ਦੱਸਿਆ ਹੈ ਕਿ ਮੈਨੂੰ ਬਚਪਨ ਤੋਂ ਕੁਝ ਨਾ ਕੁਝ ਬਣਾਉਣ ਦਾ ਸ਼ੌਕ ਸੀ। ਉਨ੍ਹਾਂ ਦਾ ਕਹਿਣਾ ਹੈ ਕਿ  MANDALA ART ਰਾਹੀਂ ਔਰਤ-ਮਰਦ ਦੇ ਮਨ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਫਰੋਲ ਰਹੀ ਹਾਂ। 
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਲਾ ਰਹੀ ਮੈਂ ਹਰ ਵਿਅਕਤੀ ਨੂੰ ਆਪਣੀ ਊਰਜਾ ਨੂੰ ਸਹੀ ਪਾਸੇ ਲਗਾਉਣ ਦੀ ਅਪੀਲ ਕਰਦੀ ਹਾਂ। ਉਨ੍ਹਾਂ ਦਾ ਕਹਿਣਾ ਮੁਨੱਖੀ ਸਰੀਰ ਕਈ ਜਨਮਾਂ ਬਾਅਦ ਮਿਲਦਾ ਹੈ ਇਸ ਦੀ ਊਰਜਾ ਨੂੰ ਜੇਕਰ ਠੀਕ ਮਾਰਗ ਮਿਲ ਜਾਂਦਾ ਹੈ ਤਾਂ ਇਹ ਮਨੁੱਖੀ ਜਨਮ ਸਫਲ ਹੋ ਜਾਂਦਾ ਹੈ। ਸੁਪ੍ਰਿਆ ਦਾ ਕਹਿਣਾ ਹੈ ਕਿ  MANDALA ART ਦੁਆਰਾ ਬਹੁਤ ਸਾਰੀਆਂ ਕ੍ਰਿਤੀਆ ਬਣਾਈਆਂ ਹਨ ਜੋ ਬ੍ਰਹਿਮੰਡੀ ਚੇਤਨਾ ਨੂੰ ਪੇਸ਼ ਕਰਦੀਆਂ ਹਨ। ਉਨ੍ਹਾ ਦਾ ਕਹਿਣਾ ਹੈ ਕਿ ਜਦੋਂ ਮੈਂ ਕੁਦਰਤ ਨੂੰ ਆਪਣੇ ਕੋਲ ਮਹਿਸੂਸ ਕਰਦੀ ਹਾਂ ਤਾਂ ਮੇਰੀ ਕਲਮ ਕੁਦਰਤ ਦੇ ਬਹੁਰੰਗਾਂ ਨੂੰ ਪੇਸ਼ ਕਰਨ ਲਈ ਉਤਾਵਾਲੀ ਹੋ ਜਾਂਦੀ ਹੈ। 
ਸੁਪ੍ਰਿਆ ਸ਼ਰਮਾ ਦਾ ਕਹਿਣਾ ਹੈ ਕਿ ਉਹ ਮੀਡੀਆ ਵਿੱਚ ਜਾਬ ਕਰਦੇ ਹਨ ਪਰ ਇਸ ਦੇ ਨਾਲ-ਨਾਲ ਆਪਣੀ ਕਲਾ ਨੂੰ ਵੀ ਸਮਾਂ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਮਾਤਮਾ ਨੇ ਮੈਨੂੰ ਇਹ ਕਲਾ ਬਖਸ਼ੀ ਹੈ ਅਤੇ ਇਸ ਕਲਾ ਨਾਲ ਉਹ ਬ੍ਰਹਿਮੰਡੀ ਚੇਤਨਾ ਨੂੰ ਪੇਸ਼ ਕਰ ਰਹੀ ਹੈ ਜੋ ਕਿ ਬਹੁਤ ਸਕੂਨ ਦਿੰਦੀ ਹੈ।

In The Market