LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਵੀ.ਪੀ. ਸਿੰਘ ਬਦਨੌਰ ਨੂੰ ਸੌਂਪਣਗੇ ਮੰਗ ਪੱਤਰ

sidhu 21

ਚੰਡੀਗੜ੍ਹ (ਇੰਟ.)- ਪੈਗਾਸਸ ਜਾਸੂਸੀ ਕਾਂਡ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਣ ਲਈ ਕਾਂਗਰਸ ਦੇਸ਼ਭਰ ਦੇ ਹਰ ਸੂਬੇ ਵਿਚ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਕਾਂਗਰਸ ਇਸ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਜਾਂਚ ਦੀ ਮੰਗ ਨੂੰ ਲੈ ਕੇ ਹਰ ਸੂਬੇ ਵਿਚ ਨੂੰ ਪ੍ਰੈੱਸ ਕਾਨਫਰੰਸ ਕਰੇਗੀ ਅਤੇ ਪਾਰਟੀ ਦੀ ਸੂਬਾ ਇਕਾਈ ਰਾਜਭਵਨ ਦੇ ਬਾਹਰ ਪ੍ਰਦਰਸ਼ਨ ਕਰੇਗੀ।

Pegasus updated guide: How it infects phones, what it does, how to detect  and get rid of it - Technology News

read this- ਕਿਸਾਨਾਂ ਨੂੰ ਮਿਲੀ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੀ ਇਜਾਜ਼ਤ

ਪੰਜਾਬ ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ 22 ਜੁਲਾਈ ਨੂੰ ਯਾਨੀ ਵੀਰਵਾਰ ਨੂੰ ਨਵਜੋਤ ਸਿੱਧੂ 11 ਵਜੇ ਚੰਡੀਗੜ੍ਹ ਪਹੁੰਚਣਗੇ ਅਤੇ ਸੈਕਟਰ 15 ਦੇ ਕਾਂਗਰਸ ਭਵਨ ਤੋਂ ਮਾਰਚ ਕੱਢਦੇ ਹੋਏ ਰਾਜਭਵਨ ਵਲ ਕੂਚ ਕਰਣਗੇ। ਜਿਸ ਤੋਂ ਬਾਅਦ ਪੰਜਾਬ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਣਗੇ। ਇਸ ਮੰਗ ਪੱਤਰ ਦੇ ਪਿੱਛੇ ਦਾ ਮੁੱਖ ਕਾਰਣ ਪੈਗਾਸਸ ਜਾਸੂਸੀ ਵਿਵਾਦ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਣਗੇ।

Phones of 2 Ministers, 3 Opp leaders among many targeted for surveillance:  report | India News,The Indian Express

read this- CBSE ਨੇ ਵਧਾਈ 12ਵੀਂ ਦੇ ਨਤੀਜਿਆਂ ਦੀ ਮਿਤੀ, ਹੁਣ ਇੰਨੀ ਤਰੀਕ ਨੂੰ ਹੋਵੇਗਾ ਐਲਾਨ

ਇਸ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂੰਗੋਪਾਲ ਨੇ ਕਿਹਾ ਸੀ ਕਿ ਪੇਗਾਸਸ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਟੈਲੀਫੋਨ ਵੀ ਹੈਕ ਕੀਤਾ ਗਿਆ ਹੈ। ਇਹੀ ਨਹੀਂ, 2019 ਦੀਆਂ ਆਮ ਚੋਣਾਂ ਵਿਚ ਵੀ ਮੋਦੀ ਸਰਕਾਰ ਨੇ ਜਾਸੂਸੀ ਕਰਵਾਈ ਸੀ। ਰਿਪੋਰਟ ਤੋਂ ਸਾਫ ਹੈ ਕਿ ਪੈਗਾਸਸ ਸਮੇਤ ਐੱਨ.ਐੱਸ.ਓ. ਦੇ ਸਾਰੇ ਸਾਫਟਵੇਅਰ ਸਿਰਫ ਸਰਕਾਰ ਨੂੰ ਵੇਚੇ ਗਏ ਸਨ। ਇਸ ਤੋਂ ਸਾਫ ਹੈ ਕਿ ਸਰਕਾਰ ਨੇ ਜਾਸੂਸੀ ਦੇ ਇਰਾਦੇ ਨਾਲ ਹੀ ਇਹ ਸਾਫਟਵੇਅਰ ਖਰੀਦਿਆ ਸੀ। ਵੇਣੂੰਗੋਪਾਲ ਨੇ ਕਿਹਾ ਕਿ ਕਾਂਗਰਸ ਨੇ ਤੈਅ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ ਰਾਸ਼ਟਰਵਾਦੀ ਮੁੱਦਾ ਬਣਾਏਗੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰੇਗੀ।

In The Market